ਪੁਲਿਸ ਅਫਸਰਾਂ ਦੇ ਨਾਮ ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਪੁਲਿਸ ਦੇ ਆਇਆ ਅੜਿੱਕੇ,ਪੜ੍ਹੋ ਪੂਰਾ ਮਾਮਲਾ:-
ਐਸ.ਏ.ਐਸ.ਨਗਰ, 31 ਜਨਵਰੀ { ਅਮਰਜੀਤ ਸਿੰਘ }
ਸ੍ਰੀ ਸਤਿੰਦਰ ਸਿੰਘ ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਵੱਲੋਂ ਅਣਅਧਿਕਾਰਕ ਇੰਮੀਗਰੇਸਨ ਕੰਨਸਲਟੈਂਟਸ ਵੱਲੋਂ ਕੀਤੀਆਂ ਜਾਂਦੀਆ ਧੋਖਾਧੜੀਆਂ ਅਤੇ ਕਰੱਪਸਨ ਦੇ ਖਿਲਾਫ ਜ਼ਿਲੇ ਵਿੱਚ ਵਿੱਢੀ ਗਈ ਸਪੈਸ਼ਲ ਮੁਹਿੰਮ ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਥਾਣਾ ਫੇਜ-11 ਵੱਲੋਂ ਤਰੁਣ ਕੁਮਾਰ ਪੁੱਤਰ ਜੋਤੀ ਪ੍ਰਸ਼ਾਦ ਵਾਸੀ ਮਕਾਨ ਨੰ: 139, ਵਾਰਡ ਨੰ: 5, ਕੁਰਾਲੀ, ਜਿਲ੍ਹਾ ਐਸ.ਏ.ਐਸ ਨਗਰ ਮਾਲਕ ਐਕਸਪਰਟ ਵੀਜਾ ਮਾਸਟਰ ਇੰਮੀਗ੍ਰੇਸ਼ਨ ਕੰਪਨੀ, ਫੇਜ-9, ਜਿਲ੍ਹਾ ਐਸ.ਏ.ਐਸ ਨਗਰ ਵੱਲੋ ਸੰਕਸਮ ਇੰਟਰਪ੍ਰਾਈਜਿਜ ਇੰਮੀਗ੍ਰੇਸ਼ਨ ਕੰਪਨੀ, ਐਸ.ਸੀ.ਐਫ , ਨੰਬਰ 32, ਫੇਜ-11, ਮੁਹਾਲੀ ਦੇ ਪਾਰਟਨਰਜ ਦੇ ਖਿਲਾਫ ਦਰਜ ਮੁ:ਨੰ: 107 ਮਿਤੀ 29-10-2020 ਅ/ਧ 406,420,465,467,468,471,120-ਬੀ ਭ:ਦ: ਥਾਣਾ ਫੇਜ-11, ਮੁਹਾਲੀ ਨੂੰ ਕੈਂਸਲ ਕਰਵਾਊਣ ਸਬੰਧੀ ਸੀਨੀਅਰ ਪੁਲਿਸ ਅਫਸਰਾਂ ਦੇ ਨਾਮ ਤੇ 20 ਲੱਖ ਰੁਪਏ ਹਾਸਲ ਕਰਨ ਸਬੰਧੀ ਤੱਥ ਸਾਹਮਣੇ ਆਉਣ ਤੇ ਤਰੁਣ ਕੁਮਾਰ ਉਕਤ ਦੇ ਖਿਲਾਫ ਮੁ:ਨੰ: 13 ਮਿਤੀ 29-01-21 ਅ/ਧ 406,420 ਭ:ਦ: ਥਾਣਾ ਫੇਜ-11, ਜ਼ਿਲ੍ਹਾ ਐਸ ਏ ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਸੀ।
ਜਿਸ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਫੇਜ-11 ਵੱਲੋਂ ਦੋਸੀ ਤਰੁਣ ਕੁਮਾਰ ਪਰ ਰੇਡ ਕਰਕੇ ਅਗਲੇ ਦਿਨ ਮਿਤੀ 30-01-2021 ਨੂੰ ਗ੍ਰਿਫਤਾਰ ਕਰਕੇ ਪੁਲਿਸ ਅਫਸਰਾਂ ਦੇ ਨਾਮ ਤੇ ਹਾਸਲ ਕੀਤੀ ਗਈ ਰਕਮ ਵਿੱਚੋਂ 13 ਲੱਖ 50 ਹਜਾਰ ਰੁਪਏ ਬ੍ਰਾਮਦ ਕਰ ਲਈ ਗਈ ਹੈ।
ਦੋਸੀ ਤਰੁਣ ਕੁਮਾਰ, ਮਾਲਕ ਐਕਸਪਰਟ ਵੀਜਾ ਮਾਸਟਰ ਇੰਮੀਗ੍ਰੇਸ਼ਨ ਕੰਪਨੀ ਨੂੰ ਪੇਸ ਅਦਾਲਤ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਪਾਸੋਂ ਪੁੱਛਗਿੱਛ ਦੌਰਾਨ ਇਸ ਤਰ੍ਹਾਂ ਦੀ ਕੀਤੀ ਗਈ ਹੋਰ ਧੋਖਾਧੜੀ ਸਬੰਧੀ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।