ਤਾਜਾ ਖਬਰਾਂ
ਚੰਡੀਗੜ੍ਹ 31 ਜਨਵਰੀ :- ਕਿਸਾਨਾਂ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਦੀ ਤੈਨਾਤੀ ਸਬੰਧੀ ਰਾਘਵ ਚੱਢਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਬਾਰੇ ਕੈਪਟਨ ਸਾਹਿਬ ਦੇ ਆਏ ਜਵਾਬ ਉੱਤੇ ਰਾਘਵ ਚੱਢਾ ਦੀ ਪ੍ਰਤੀਕਿਰਿਆ*
ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਕੈਪਟਨ ਸਾਹਿਬ ਨੇ ਇਹ ਤਾਂ ਮੰਨਿਆ ਕਿ ਉਨ੍ਹਾਂ ਦੇ ਸਾਥੀ ਨੇ ਕੱਲ੍ਹ ਵਾਲੇ ਬਿਆਨ ਬਾਰੇ ਝੂਠ ਬੋਲਿਆ ਹੈ ਕਿ ਸੂਬੇ ਤੋਂ ਬਾਹਰ ਪੁਲੀਸ ਦੀ ਤੈਨਾਤੀ ਨਹੀਂ ਹੋ ਸਕਦੀ। ਚੰਗਾ ਹੋਇਆ ਕਿ ਉਨ੍ਹਾਂ ਨੇ ਇਹ ਤਾਂ ਮੰਨਿਆ ਕਿ 72 ਘੰਟਿਆਂ ਲਈ ਹੀ ਸਹੀ ਪੁਲੀਸ ਤੇ ਤਾਇਨਾਤੀ ਹੋ ਸਕਦੀ ਹੈ।
ਕਾਂਗਰਸ ਅਤੇ ਕੈਪਟਨ ਕੋਲੇ ਹੁਣ ਸਮਾਂ ਹੈ ਕਿ ਉਹ ਕਿਸਾਨਾਂ ਲਈ ਕੁਝ ਕਰਨ। ਸਿਰਫ਼ 72 ਘੰਟਿਆਂ ਲਈ ਹੀ ਸਹੀ ਪੰਜਾਬ ਪੁਲੀਸ ਨੂੰ ਕਿਸਾਨਾਂ ਦੇ ਨਾਲ ਤਾਇਨਾਤ ਕੀਤਾ ਜਾਵੇ ਤਾਂ ਜੋ ਉਹ ਬੀਜੇਪੀ ਦੇ ਗੁੰਡਿਆਂ ਅਤੇ ਦਿੱਲੀ ਪੁਲੀਸ ਦੀ ਅਣਦੇਖੀ ਦਾ ਸ਼ਿਕਾਰ ਹੋਣ ਤੋਂ ਬਚਣ। ਜਾਂ ਫਿਰ ਤੁਸੀਂ ਸਮਝਦੇ ਹੋ ਕਿ ਨੇਤਾ ਅਤੇ ਬਾਬੂ ਕਿਸਾਨਾਂ ਨਾਲੋਂ ਜ਼ਿਆਦਾ ਜ਼ਰੂਰੀ ਹਨ ਅਤੇ ਉਨ੍ਹਾਂ ਨੂੰ ਹੀ ਸੁਰੱਖਿਆ ਦਿੱਤੀ ਜਾ ਸਕਦੀ ਹੈ ਨਾ ਕਿ ਦੇਸ਼ ਦੇ ਅੰਨਦਾਤਾ ਨੂੰ। ਜੇਕਰ ਤੁਸੀਂ ਆਪਣੇ ਪੂਰੇ ਲਾਮ ਲਸ਼ਕਰ ਅਤੇ ਸੁਰੱਖਿਆ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਫ਼ਤਿਆਂ ਤੱਕ ਆਪਣਾ ਡੇਰਾ ਜਮਾ ਸਕਦੇ ਹੋ ਤਾਂ ਸਾਡੇ ਕਿਸਾਨ ਭੈਣ ਭਰਾ ਇਹ ਸੁਰੱਖਿਆ ਕਿਉਂ ਨਹੀਂ ਪ੍ਰਾਪਤ ਕਰ ਸਕਦੇ?
ਕੈਪਟਨ ਸਾਹਿਬ ਨੂੰ ਗ੍ਰਹਿ ਮੰਤਰਾਲੇ ਨੂੰ ਕਿਸਾਨਾਂ ਨੂੰ ਸੁਰੱਖਿਆ ਦੇਣ ਲਈ ਲਿਖਣਾ ਚਾਹੀਦਾ ਸੀ ਕਿਉਂਕਿ ਦਿੱਲੀ ਪੁਲੀਸ ਅਜਿਹਾ ਕਰਨ ਵਿੱਚ ਨਾਕਾਮ ਸਿੱਧ ਹੋਈ ਹੈ। ਆਖ਼ਿਰ ਇਹ ਉਹੀ ਕਪਤਾਨ ਸਾਹਿਬ ਨੇ ਜਿਨ੍ਹਾਂ ਦੁਆਰਾ ਮੋਦੀ ਕੋਲੋਂ ਮੰਗ ਕਰਨ ਉਪਰੰਤ ਮੋਦੀ ਨੇ ਉਨ੍ਹਾਂ ਨੂੰ ਖੇਤੀ ਸਬੰਧੀ ਹਾਈ ਪਾਵਰ ਕਮੇਟੀ ਦਾ ਮੈਂਬਰ ਬਣਾਇਆ ਸੀ (ਭਾਵੇਂ ਕਿ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਕਿਸਾਨਾਂ ਲਈ ਕੁਝ ਵੀ ਨਹੀਂ ਕੀਤਾ।
ਕੈਪਟਨ ਸਾਹਿਬ ਦੀ ਸਮੱਸਿਆ ਇਹ ਹੈ ਕਿ ਉਨ੍ਹਾਂ ਦੀ ਸੋਚ ਮੁਤਾਬਕ ਕਿਸਾਨਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਕਿਸਾਨ ਉਨ੍ਹਾਂ ਦੇ ਨੇਤਾਵਾਂ ਓਐਸਡੀ ਅਤੇ ਸਲਾਹਕਾਰਾਂ ਦੇ ਬਰਾਬਰ ਕਿਸ ਤਰ੍ਹਾਂ ਹੋ ਸਕਦੇ ਹਨ। ਉਨ੍ਹਾਂ ਅਨੁਸਾਰ ਠੰਢ ਵਿੱਚ ਨੀਲੇ ਅਸਮਾਨ ਥੱਲੇ ਰਾਤਾਂ ਗੁਜ਼ਾਰ ਰਹੇ ਅੰਨਦਾਤਾ ਨਵਾਂ ਰੁਤਬਾ ਉਨ੍ਹਾਂ ਨਾਲੋਂ ਥੱਲੇ ਹੈ। ਕਾਂਗਰਸ ਅਤੇ ਕੈਪਟਨ ਸਾਬ੍ਹ ਦੀ ਸੋਚ ਹੈ ਕਿ ਕਾਨੂੰਨ ਅਤੇ ਵਿਧਾਨ ਦਾ ਵਾਸਤਾ ਦੇ ਕੇ ਗੱਲਾਂ ਨੂੰ ਟਾਲਦੇ ਹੋਏ ਕਿਸਾਨਾਂ ਦੀ ਸੁਰੱਖਿਆ ਦਾ ਮੁੱਦਾ ਰਫ਼ਾ ਦਫ਼ਾ ਕੀਤਾ ਜਾਵੇ।
Get all latest content delivered to your email a few times a month.