ਤਾਜਾ ਖਬਰਾਂ
ਚੰਡੀਗੜ੍ਹ 31 ਜਨਵਰੀ
ਅੱਜ ਮਾਰਕਫੈੱਡ ਫੀਲਡ ਇੰਪਲਾਈਜ਼ ਯੂਨੀਅਨ ਪੰਜਾਬ ਦਾ ਸਾਲਾਨਾ ਇਜਲਾਸ ਬੁਲਾਏ ਗਿਆ, ਜਿਸ ਵਿੱਚ ਯੂਨੀਅਨ ਦੇ ਪੁਰਾਣੇ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ਨਵੀਂ ਜਥੇਬੰਦੀ ਦੀ ਚੋਣ ਕੀਤੀ ਗਈ।ਇਸ ਸੰਬੰਧੀ ਜਨਰਲ ਸਕੱਤਰ ਸੁਖਰਾਜ ਸਿੰਘ ਨੇ ਦੱਸਿਆ ਕਿ ਸਮੂਹ ਮੁਲਾਜ਼ਮਾਂ ਵੱਲੋਂ ਜਸਵੀਰ ਸਿੰਘ ਰੱਕੜ ਨੂੰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ।ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ, ਸੁਖਰਾਜ ਸਿੰਘ ਲੰਬੀ ਅਤੇ ਸਵਰਨ ਸਿੰਘ ਮੋਗਾ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ, ਜਸਕਰਨ ਸਿੰਘ, ਪਵਨ ਕੁਮਾਰ ਪੰਛੀ ਅਤੇ ਗਗਨਦੀਪ ਸਿੰਘ ਨੂੰ ਮੀਤ ਪ੍ਰਧਾਨ, ਕੁਲਦੀਪ ਸਿੰਘ ਸੁਨਾਮ ਨੂੰ ਵਿੱਤ ਸਕੱਤਰ ਸੌਰਵਪ੍ਰੀਤ ਸਿੰਘ ਨੂੰ ਮੁੱਖ ਸਲਾਹਕਾਰ, ਜਗਨਨਾਥ ਨੂੰ ਮਾਲਵਾ ਜ਼ੋਨ ਪ੍ਰਧਾਨ, ਨਵਤੇਜ ਸਿੰਘ ਨੂੰ ਮਾਲਵਾ ਜ਼ੋਨ ਪ੍ਰਧਾਨ, ਧਰਮਿੰਦਰ ਚੌਧਰੀ ਨੂੰ ਦੋਆਬਾ ਜ਼ੋਨ ਪ੍ਰਧਾਨ ਸਰਵਸੰਮਤੀ ਨਾਲ ਚੁਣਿਆ ਗਿਆ।ਇਸ ਚੋਣ ਉਪਰੰਤ ਪ੍ਰਧਾਨ ਜਸਵੀਰ ਸਿੰਘ ਰੱਕੜ ਨੇ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਮਾਰਕਫੈਡ ਦੇ ਫੀਲਡ ਮੁਲਾਜ਼ਮਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਲਈ ਦਿਨ ਰਾਤ ਮਿਹਨਤ ਕਰਨਗੇ।
Get all latest content delivered to your email a few times a month.