ਤਾਜਾ ਖਬਰਾਂ
ਅੰਮ੍ਰਿਤਸਰ :-ਕਰੋਨਾ ਵਾਇਰਸ ਦੀ ਮਹਾਂਮਾਰੀ ਦਾ ਪੰਜਾਬ ਚ ਪ੍ਰਕੋਪ ਪੂਰੇ ਜਲੌਅ ਹੈਂ ।ਭਾਵੇਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਪਰਤਣ ਤੋਂ ਬਾਅਦ ਕਰੋਨਾ ਵਾਇਰਸ ਪੌਜ਼ੀਟਿਵ ਕੇਸਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ ।ਪਰ ਅੰਮ੍ਰਿਤਸਰ ਵਿੱਚ ਅੱਜ ਕਰੋਨਾ ਦਾ ਜਲੌਅ ਦੇਖਣ ਨੂੰ ਮਿਲਿਆ । ਦੁਪਹਿਰ ਤੱਕ ਅੰਮ੍ਰਿਤਸਰ ਚ ਹਜ਼ੂਰ ਸਾਹਿਬ ਤੋਂ ਪਰਤੇ 28 ਸ਼ਰਧਾਲੂਆਂ ਨੂੰ ਕਰੋਨਾ ਵੱਲੋਂ ਡੰਗਣ ਦੀਆਂ ਰਿਪੋਰਟਾਂ ਮਿਲੀਆਂ ,ਪਰ ਦੇਰ ਰਾਤ ਆਈ ਰਿਪੋਰਟ ਚ 48 ਹੋਰ ਸ਼ਰਧਾਲੂ ਕਰੋਨਾ ਵਾਇਰਸ ਪੌਜਿਟਿਵ ਆਏ । ਹੁਣ ਜ਼ਿਲ੍ਹੇ ਵਿੱਚ ਕਰੋਨਾ ਪਾਜਟਿਵ ਸ਼ਰਧਾਲੂਆਂ ਦੀ ਗਿਣਤੀ ਦਾ ਅੰਕੜਾ 76 ਹੋ ਗਿਆ ਹੈ ।
Get all latest content delivered to your email a few times a month.