ਤਾਜਾ ਖਬਰਾਂ
ਚੰਡੀਗੜ੍ਹ :- ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਵੱਡੇ ਪੱਧਰ ਤੇ ਚਪੇਟ ਚ ਲੈਣ ਵਾਲੇ ਕਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਆਮ ਲੋਕਾਂ ਚ ਹੀ ਨਹੀਂ ਸਗੋਂ ਅਫ਼ਸਰਸ਼ਾਹੀ ਚ ਵੀ ਸਹਿਮ ਦਾ ਮਾਹੌਲ ਹੈ ।
ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕਰੋਨਾ ਵਾਇਰਸ ਦੇ ਮਰੀਜ਼ਾਂ ਤੋਂ ਇਲਾਵਾ ਹੋਰ ਕਰਫਿਊ ਦੇ ਹਾਲਾਤਾਂ ਦੀ ਪਲ -ਪਲ ਦੀ ਖਬਰ ਸਰਕਾਰ ਤੇ ਮੀਡੀਆ ਨੂੰ ਪਹੁਚਾਉਣ ਵਾਲੇ ਲੋਕ ਸੰਪਰਕ ਦੇ ਵਿਭਾਗ ਦੇ ਇੱਕ ਡੀਪੀਆਰਓ ਸਮੇਤ ਤਿੰਨ ਜਣਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 14 ਦਿਨਾਂ ਲਈ ਇਕਾਂਤਵਸ ਚ ਭੇਜਣ ਦੇ ਹੁਕਮ ਦੇ ਦਿੱਤੇ ਹਨ।
ਪਤਾ ਲੱਗਾ ਹੈ ਕਿ ਜਦੋਂ ਹਜ਼ੂਰ ਸਾਹਿਬ ਦੇ ਸ਼ਰਧਾਲੂ ਇਕੱਠੇ ਹਜ਼ਾਰਾਂ ਦੀ ਗਿਣਤੀ ਚ ਆਏ ਤਾਂ ਉਸ ਸਮੇਂ ਲੋਕ ਸੰਪਰਕ ਵਿਭਾਗ ਦੀ ਇਹ ਟੀਮ ਸ਼ਰਧਾਲੂਆਂ ਦੇ ਬਿਲਕੁਲ ਨੇੜਿਓਂ ਹੋਕੇ ਸਰਕਾਰ ਪ੍ਰਤੀ ਬਿਆਨਾਂ ਦੀ ਰਿਕਾਰਡਿੰਗ ਕਰ ਰਹੀ ਸੀ ।
Get all latest content delivered to your email a few times a month.