IMG-LOGO
ਹੋਮ ਪੰਜਾਬ: ਪੰਜਾਬ ਸਰਕਾਰ ਵੱਲੋਂ 25.11 ਲੱਖ ਲਾਭਪਾਤਰੀਆਂ ਨੂੰ 188.36 ਕਰੋੜ ਰੁਪਏ...

ਪੰਜਾਬ ਸਰਕਾਰ ਵੱਲੋਂ 25.11 ਲੱਖ ਲਾਭਪਾਤਰੀਆਂ ਨੂੰ 188.36 ਕਰੋੜ ਰੁਪਏ ਦੀਆਂ ਸਮਾਜਿਕ ਸੁਰੱਖਿਆ ਦੀਆਂ ਪੈਨਸ਼ਨਾਂ ਜਾਰੀ

Admin User - Apr 30, 2020 08:55 PM
IMG

ਚੰਡੀਗੜ•, 30 ਅਪਰੈਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿੱਤ ਵਿਭਾਗ ਨੇ ਅੱਜ ਲਾਭਪਾਤਰੀਆਂ ਨੂੰ ਅਪਰੈਲ ਮਹੀਨੇ ਲਈ 188.36 ਕਰੋੜ ਰੁਪਏ ਦੀਆਂ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਦੀਆਂ ਪੈਨਸ਼ਨਾਂ ਜਾਰੀ ਕਰ ਦਿੱਤੀਆਂ।

ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰਾਸ਼ੀ 1 ਮਈ 2020 ਨੂੰ ਡੀ.ਬੀ.ਟੀ. ਰਾਹੀਂ ਸਿੱਧੇ ਤੌਰ 'ਤੇ 25.11 ਲੱਖ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਹੁੰਚ ਗਈ ਹੈ ਜਿਨ•ਾਂ ਵਿੱਚ ਬਜ਼ੁਰਗ, ਔਰਤਾਂ ਤੇ ਦਿਵਿਆਂਗ ਵਿਅਕਤੀਆਂ ਸ਼ਾਮਲ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਕੋਵਿਡ-19 ਸੰਕਟ ਕਾਰਨ ਵਧੀਆਂ ਮੁਸ਼ਕਲਾਂ ਨੂੰ ਦੇਖਦਿਆਂ ਅਪਰੈਲ ਮਹੀਨੇ ਦੀ ਪੈਨਸ਼ਨ ਵੀ ਐਡਵਾਂਸ ਵਿੱਚ ਅਪਰੈਲ ਵਿੱਚ ਹੀ ਦੇ ਦਿੱਤੀ ਗਈ ਜੋ ਕਿ ਆਮ ਤੌਰ 'ਤੇ ਮਈ ਮਹੀਨੇ ਵਿੱਚ ਦਿੱਤੀ ਜਾਂਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.