2023-09-22 18:14:47 ( ਖ਼ਬਰ ਵਾਲੇ ਬਿਊਰੋ )
ਹਰਿਆਣਾ ਦੇ ਫਤਿਹਾਬਾਦ ਇਲਾਕੇ ਤੋ ਇਕ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਹੋਟਲ 'ਚ ਇਕ ਵਿਅਕਤੀ ਵਲੋਂ 15 ਸਾਲਾ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਮਾਤਾ ਦੀ ਸ਼ਿਕਾਇਤ 'ਤੇ ਮਹਿਲਾ ਥਾਣਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 363, 376 (2) (ਐਨ), 376 (3), 506 ਆਈਪੀਸੀ ਅਤੇ 4 ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਬੀਤੀ ਰਾਤ ਸਿਰਸਾ ਇਲਾਕੇ ਦੇ ਇਕ ਪਿੰਡ ਦਾ ਇਕ ਵਿਅਕਤੀ ਉਸ ਦੀ 15 ਸਾਲਾ ਬੇਟੀ ਨੂੰ ਵਰਗਲਾ ਕੇ ਫਤਿਹਾਬਾਦ ਦੇ ਇਕ ਹੋਟਲ 'ਚ ਲੈ ਗਿਆ। ਦੋਸ਼ ਹੈ ਕਿ ਉਥੇ ਉਸ ਨੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਲੜਕੀ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਇਸ ਤੋਂ ਬਾਅਦ ਜਦੋਂ ਲੜਕੀ ਨੇ ਘਰ ਆ ਕੇ ਮਾਮਲੇ ਬਾਰੇ ਦੱਸਿਆ ਤਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।