2023-09-22 16:40:10 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ - ਰੇਲ ਮੰਤਰਾਲੇ ਵਲੋਂ ਰੇਲ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਾਹਤ ਰਕਮ ਵਿਚ ਸੋਧ ਕੀਤਾ ਗਿਆ ਹੈ।ਰੇਲ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਰੇਲ ਮੰਤਰਾਲੇ ਵਲੋਂ ਰੇਲ ਹਾਦਸਿਆਂ ਅਤੇ ਅਣਸੁਖਾਵੀਆਂ ਘਟਨਾਵਾਂ ਵਿਚ ਸ਼ਾਮਿਲ ਮ੍ਰਿਤਕਾਂ ਅਤੇ ਜ਼ਖ਼ਮੀ ਯਾਤਰੀਆਂ ਦੇ ਮੈਂਬਰਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਰਾਹਤ ਦੀ ਰਕਮ ਵਿਚ ਸੋਧ ਕੀਤੀ ਗਈ ਹੈ। ਰੇਲ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਖ਼ਰਚਿਆਂ ਦੀ ਦੇਖਭਾਲ ਲਈ ਫੌਰੀ ਰਾਹਤ ਵਜੋਂ 50,000 ਰੁਪਏ ਤੱਕ ਦੀ ਵੱਧ ਤੋਂ ਵੱਧ ਰਕਮ ਦਾ ਭੁਗਤਾਨ ਕੀਤਾ ਜਾਵੇਗਾ।