2023-09-22 15:00:48 ( ਖ਼ਬਰ ਵਾਲੇ ਬਿਊਰੋ )
ਰਾਏਕੋਟ: ਉੱਘੇ ਸਮਾਜ ਸੇਵੀ ਅਤੇ ਕੰਟਰੀ ਜਿੰਮ ਰਾਏਕੋਟ ਦੇ ਮਾਲਕ ਪਰਵਿੰਦਰ ਸਿੰਘ ਕਾਲਾ ਬੱਸੀਆਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾ ਦੇ ਪਿਤਾ ਸ. ਉਜੱਲ ਸਿੰਘ ਬੀਤੀ ਰਾਤ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸਸਕਾਰ 23-09-2023 ਸਨੀਵਾਰ ਨੂੰ 1:00 ਵਜੇ ਸ਼ਮਸ਼ਾਨ ਘਾਟ ਨੇੜੇ ਦਾਣਾ ਮੰਡੀ ,ਪਿੰਡ ਬੱਸੀਆ ਕੀਤਾ ਜਾਵੇਗਾ।ਦੱਸਣ ਯੋਗ ਹੈ ਕਿ ਉੱਜਲ ਸਿੰਘ ਬੱਸੀਆਂ ਉੱਘੇ ਸਮਾਜ ਸੇਵੀ ਵੀ ਸਨ ਅਤੇ ਪਿੰਡ ਬੱਸੀਆਂ ਦੇ ਪੰਚ ਵੀ ਰਹਿ ਚੁੱਕੇ ਹਨ।