2023-09-22 12:43:22 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ— ਰੇਲਵੇ ਬੋਰਡ ਨੇ ਰੇਲ ਹਾਦਸੇ ਦੇ ਪੀੜਤਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਹੁਣ ਜੇਕਰ ਕਿਸੇ ਯਾਤਰੀ ਦੀ ਰੇਲ ਹਾਦਸੇ 'ਚ ਜਾਨ ਚਲੀ ਜਾਂਦੀ ਹੈ ਜਾਂ ਉਹ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਨੂੰ ਪਹਿਲਾਂ ਨਾਲੋਂ 10 ਗੁਣਾ ਜ਼ਿਆਦਾ ਮੁਆਵਜ਼ਾ ਮਿਲੇਗਾ। ਇਸ ਤੋਂ ਪਹਿਲਾਂ ਰੇਲਵੇ ਨੇ ਮੁਆਵਜ਼ੇ ਦੀ ਰਕਮ 'ਚ ਆਖਰੀ ਵਾਰ ਸਾਲ 2012 ਅਤੇ 2013 'ਚ ਸੋਧ ਕੀਤੀ ਸੀ। ਰੇਲਵੇ ਵੱਲੋਂ ਜਾਰੀ ਸਰਕੂਲਰ ਅਨੁਸਾਰ, "ਹੁਣ ਰੇਲ ਹਾਦਸਿਆਂ ਅਤੇ ਅਣਸੁਖਾਵੀਂ ਘਟਨਾਵਾਂ ਵਿੱਚ ਮਾਰੇ ਗਏ ਅਤੇ ਜ਼ਖਮੀ ਹੋਏ ਯਾਤਰੀਆਂ ਦੇ ਆਸ਼ਰਿਤਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਕਮ ਵਿੱਚ ਸੁਧਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕੂਲਰ ਮੁਤਾਬਕ ਹਾਦਸਿਆਂ 'ਚ ਮਾਰੇ ਗਏ ਯਾਤਰੀਆਂ ਦੇ ਵਾਰਸਾਂ ਨੂੰ ਹੁਣ 5 ਲੱਖ ਰੁਪਏ, ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 2.5 ਲੱਖ ਰੁਪਏ ਅਤੇ ਸਾਧਾਰਨ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਪਹਿਲਾਂ ਇਹ ਰਕਮ 50,000 ਰੁਪਏ, 25,000 ਰੁਪਏ ਅਤੇ 5,000 ਰੁਪਏ ਸੀ।