2023-09-20 16:39:08 ( ਖ਼ਬਰ ਵਾਲੇ ਬਿਊਰੋ )
ਜਲੰਧਰ: ਹਿਮਾਚਲ ਦੇ ਚਿੰਤਪੁਰਨੀ ਮੰਦਰ ਦੇ ਪੁਜਾਰੀਆਂ ਨੂੰ ਲੈ ਕੇ ਜਲੰਧਰ ਦੇ ਨਕੋਦਰ 'ਚ ਬਾਬਾ ਮੁਰਾਦ ਸ਼ਾਹ ਦੇ ਮੇਲੇ 'ਚ ਵਿਵਾਦਿਤ ਬਿਆਨ ਦੇਣ ਵਾਲੇ ਸੂਫੀ ਗਾਇਕ ਮਾਸਟਰ ਸਲੀਮ ਖਿਲਾਫ ਗੁਰਾਇਆ ਥਾਣੇ 'ਚ ਪਹਿਲੀ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਹਿੰਦੂ ਸੰਗਠਨਾਂ ਅਤੇ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ ਇਹ ਐਫਆਈਆਰ ਦਰਜ ਕੀਤੀ ਹੈ।ਮਾਸਟਰ ਸਲੀਮ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 295ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।