2023-08-31 13:52:36 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ NDA ਦੇ ਵਿਰੁੱਧ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਬਣੇ ਦੇਸ਼ ਦੀਆਂ ਰਾਸ਼ਟਰੀ ਤੇ ਖੇਤਰੀ ਪਾਰਟੀਆਂ ਦੇ ਗੱਠਜੋੜ I.N.D.I.A ਦੀ ਅਗਲੀ ਰਣਨੀਤੀ ਨੂੰ ਲੈਕੇ ਅੱਜ ਮੁੰਬਈ ਵਿਖੇ ਤੀਜੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਤੋਂ ਪਹਿਲਾ I.N.D.I.A ਗੱਠ ਜੋੜਨੀ ਇਕ ਪੋਸਟਰ ਬੋਲੇ ਇੰਡੀਆ ਦੇ ਨਾਮ ਦਾ ਜਾਰੀ ਕੀਤਾ ਹੈ। ਇਸ ਪੋਸਟਰ ਵਿੱਚ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਪਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਫੋਟੋ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਫੋਟੋ ਵੀ ਇਸ ਪੋਸਟਰ ਵਿੱਚ ਸ਼ਾਮਲ ਕੀਤਾ ਗਿਆ ਹੈ। ਭਗਵੰਤ ਮਾਨ ਦੀ ਫੋਟੋ ਨੂੰ ਇਸ ਪੋਸਟਰ ਵਿੱਚ ਸ਼ਾਮਲ ਕਰਨ ਤੇ ਸਿਆਸੀ ਮਾਹਿਰਾਂ ਦੀ ਚਰਚਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ I.N.D.I.A ਗੱਠਜੋੜ 'ਚ ਸਟਾਰ ਪ੍ਰਚਾਰਕ ਵਰਗੀ ਅਹਿਮ ਜਿੰਮੇਵਾਰੀ ਮਿਲ਼ ਸਕਦੀ ਹੈ।