2023-08-27 10:43:34 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ: ਪੰਜਾਬ ਦੇ 2 ਅਧਿਆਪਕਾਂ ਨੂੰ ਨੈਸ਼ਨਲ ਟੀਚਰ ਐਵਾਰਡ ਮਿਲੇਗਾ। ਰਾਸ਼ਟਰੀ ਅਧਿਆਪਕ ਪੁਰਸਕਾਰ 2023 ਲਈ ਜਾਰੀ ਕੀਤੀ ਗਈ ਸੂਚੀ ਵਿੱਚ ਦੋਵਾਂ ਅਧਿਆਪਕਾਂ ਦੇ ਨਾਂ ਸ਼ਾਮਲ ਹਨ। ਇਸ ਸਾਲ ਦੇਸ਼ ਭਰ ਤੋਂ ਆਈਆਂ ਅਰਜ਼ੀਆਂ ਦੇ ਆਧਾਰ 'ਤੇ 50 ਅਧਿਆਪਕਾਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ।
ਇਸ ਸੂਚੀ ਵਿੱਚ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਪੱਖੋਵਾਲ ਦੇ ਅਧਿਆਪਕ ਅੰਮ੍ਰਿਤਪਾਲ ਸਿੰਘ ਅਤੇ ਸਤਪਾਲ ਮਿੱਤਲ ਸਕੂਲ ਦੇ ਅਧਿਆਪਕ ਭੁਪਿੰਦਰ ਗੋਗੀਆ ਦੇ ਨਾਂ ਸ਼ਾਮਲ ਹਨ। ਅਧਿਆਪਕਾਂ ਨੂੰ 5 ਸਤੰਬਰ ਨੂੰ ਇਨਾਮ ਦਿੱਤੇ ਜਾਣਗੇ। 3 ਤੋਂ 6 ਸਤੰਬਰ ਤੱਕ ਅਧਿਆਪਕਾਂ ਦੇ ਠਹਿਰਨ ਦੇ ਸਾਰੇ ਪ੍ਰਬੰਧ ਹੋਟਲ ਅਸ਼ੋਕ ਨਿਊ ਵਿਖੇ ਦਿੱਲੀ ਵਿੱਚ ਕੀਤਾ ਗਿਆ।