2023-08-23 18:14:00 ( ਖ਼ਬਰ ਵਾਲੇ ਬਿਊਰੋ )
ਚੰਦਰਯਾਨ-3 ਨੇ ਚੰਦਰਮਾ 'ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਹੈ। ਇਸਰੋ ਦੇ ਕਮਾਂਡ ਰੂਮ ਵਿੱਚ ਤਾੜੀਆਂ ਦੀ ਗੂੰਜ ਸੁਣਾਈ ਦਿੱਤੀ। ਪੀ.ਐਮ. ਮੋਦੀ ਵੀ ਇਸ ਉਪਲਬਧੀ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਜੋਹਾਨਸਬਰਗ ਤੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਤਿਹਾਸ ਰਚਣ ਵਾਲੇ ਪਲ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ।ਦੱਸਣਯੋਗ ਹੈ ਕਿ ਪਿਛਲੇ ਹਫਤੇ ਰੂਸ ਦਾ ਲੂਨਾ -25 ਕ੍ਰੈਸ਼ ਹੋ ਗਿਆ ਸੀ ਜਿਸ ਤੋਂ ਬਾਅਦ ਅੱਜ ਭਾਰਤ ਦਾ ਇਸਰੋ ਚੰਦ 'ਤੇ ਲੈਡ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।
ਆਖਰਕਾਰ, ਲੈਂਡਰ ਨੇ ਕਰੀਬ 6:04 ਵਜੇ ਚੰਦਰਮਾ 'ਤੇ ਪਹਿਲਾ ਕਦਮ ਰੱਖਿਆ। ਇਸ ਤਰ੍ਹਾਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਇਹ ਚੰਦ ਦੇ ਕਿਸੇ ਵੀ ਹਿੱਸੇ 'ਤੇ ਵਾਹਨ ਉਤਾਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਅਮਰੀਕਾ, ਸੋਵੀਅਤ ਯੂਨੀਅਨ ਅਤੇ ਚੀਨ ਨੇ ਹੀ ਇਹ ਸਫ਼ਲਤਾ ਹਾਸਲ ਕੀਤੀ ਹੈ।
ਹੁਣ ਹਰ ਕੋਈ ਵਿਕਰਮ ਲੈਂਡਰ ਤੋਂ ਪ੍ਰਗਿਆਨ ਰੋਵਰ ਦੇ ਬਾਹਰ ਆਉਣ ਦੀ ਉਡੀਕ ਕਰ ਰਿਹਾ ਹੈ। ਇਹ ਧੂੜ ਦੇ ਸੈਟਲ ਹੋਣ ਤੋਂ ਬਾਅਦ ਬਾਹਰ ਆ ਜਾਵੇਗਾ। ਇਸਨੂੰ ਲਗਭਗ 1 ਘੰਟਾ 50 ਮਿੰਟ ਲਵੇਗਾ। ਇਸ ਤੋਂ ਬਾਅਦ ਵਿਕਰਮ ਅਤੇ ਪ੍ਰਗਿਆਨ ਇਕ-ਦੂਜੇ ਦੀ ਤਸਵੀਰ ਬਣਾ ਕੇ ਧਰਤੀ 'ਤੇ ਭੇਜਣਗੇ।