2023-06-06 12:36:39 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਇਕ੍ਰੋਬਾਇਆਲੋਜੀ ਵਿਭਾਗ ਦੀਆਂ ਤਿੰਨ ਵਿਦਿਆਰਥਣਾਂ ਕੁਮਾਰੀ ਪ੍ਰੀਤੀਮਾਨ ਕੌਰ, ਕੁਮਾਰੀ ਰੀਆ ਬਾਂਸਲ ਅਤੇ ਕੁਮਾਰੀ ਸਵਾਤੀ ਪਾਂਡੇ ਨੂੰ ਮਾਈਕਰੋਬਾਇਓਲੋਜਿਸਟਸ ਸੋਸਾਇਟੀ ਆਫ ਇੰਡੀਆ ਦੀ ਦੋ ਰੋਜਾ ਰਾਸਟਰੀ ਵਿਦਿਆਰਥੀ ਕਾਨਫਰੰਸ ਦੌਰਾਨ ਨੈਸਨਲ ਬਾਇਓਟੈਕ ਯੂਥ ਐਵਾਰਡ-2023 ਨਾਲ ਸਨਮਾਨਿਤ ਕੀਤਾ ਗਿਆ। ਇਹ ਕਾਨਫਰੰਸ ਬੀਤੇ ਦਿਨੀਂ ਮਹਾਂਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਕ੍ਰਿਸ਼ਨਾ ਇੰਸਟੀਚਿਊਟ ਆਫ ਅਲਾਈਡ ਸਾਇੰਸਿਜ਼ ਵਿਖੇ ਕਰਵਾਈ ਗਈ। ਇਸ ਕਾਨਫਰੰਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਯਾਦ ਰਹੇ ਕਿ ਮਾਈਕਰੋਬਾਇਓਲੋਜੀ/ਬਾਇਓਟੈਕਨਾਲੋਜੀ ਵਿੱਚ ਵਿਭਿੰਨ ਰਾਜਾਂ ਤੋਂ 40 ਵਿਦਿਆਰਥੀਆਂ ਦੀ ਚੋਣ ਪੁਰਸਕਾਰ ਜੇਤੂਆਂ ਵਜੋਂ ਕੀਤੀ ਗਈ ਸੀ।
ਮਾਇਕ੍ਰੋਬਾਇਆਲੋਜੀ ਵਿਭਾਗ ਦੀਆਂ ਤਿੰਨ ਵਿਦਿਆਰਥਣਾਂ ਕੁਮਾਰੀ ਪ੍ਰੀਤੀਮਾਨ ਕੌਰ, ਕੁਮਾਰੀ ਰੀਆ ਬਾਂਸਲ ਅਤੇ ਕੁਮਾਰੀ ਸਵਾਤੀ ਪਾਂਡੇ।
ਕੁਮਾਰੀ ਪ੍ਰੀਤੀਮਾਨ ਕੌਰ ਨੇ ਆਪਣੀ ਐਮ.ਐਸ.ਸੀ. ਡਾ. ਸ਼ਿਵਾਨੀ ਸ਼ਰਮਾ ਦੀ ਨਿਗਰਾਨੀ ਹੇਠ ਪੂਰੀ ਕੀਤੀ ਵਰਤਮਾਨ ਵਿੱਚ ਉਹ ਪੀ ਐਚ ਡੀ ਕਰ ਰਹੀ ਹੈ।ਕੁਮਾਰੀ ਰੀਆ ਬਾਂਸਲ ਦੇ ਨਿਗਰਾਨ ਡਾ. ਪ੍ਰਤਿਭਾ ਵਿਆਸ ਹਨ। ਉਹ ਆਲੂ ਲਈ ਤਰਲ ਜੀਵਾਣੂੰ ਖਾਦ ਦੇ ਵਿਕਾਸ ’ਤੇ ਕਾਰਜ ਕਰ ਰਹੀ ਹੈ | ਇਸ ਤੋਂ ਪਹਿਲਾਂ ਕੁਮਾਰੀ ਬਾਂਸਲ ਨੂੰ ਭਾਰਤ ਸਰਕਾਰ ਵੱਲੋਂ ਪ੍ਰਾਈਮ ਮਿਨਿਸਟਰ ਫੈਲੋਸ਼ਿਪ ਨਾਲ ਵੀ ਸਨਮਾਨਿਆ ਜਾ ਚੁੱਕ ਹੈ।
ਕੁਮਾਰੀ ਸਵਾਤੀ ਪਾਂਡੇ ਇਨਸਪਾਇਰ ਫੈਲੋਸ਼ਿਪ 2022 ਦੀ ਜੇਤੂ ਹੈ | ਉਸਨੇ ਆਪਣਾ ਕਾਰਜ ਡਾ. ਕੇਸ਼ਾਨੀ ਦੀ ਨਿਗਰਾਨੀ ਹੇਠ ਪੂਰਾ ਕੀਤਾ।ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ. ਕੇ. ਛੁਨੇਜਾ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸੰਮੀ ਕਪੂਰ ਅਤੇ ਮਾਇਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਗੁਰਵਿੰਦਰ ਸਿੰਘ ਕੋਚਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰਾਸਟਰੀ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।