2023-05-27 07:44:24 ( ਖ਼ਬਰ ਵਾਲੇ ਬਿਊਰੋ )
ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰਵੀਂ ਜਮਾਤ ਦੇ ਨਤੀਜੇ ਐਲਾਨ ਸਨ। ਜਿਸ ਵਿੱਚ ਰਾਏਕੋਟ ਇਲਾਕੇ ਦੀ ਸਿਰਮੋਰ ਤੇ ਸਿਰਕੱਢਵੀਂ ਵਿਦਿਅਕ ਸੰਸਥਾ ਐਸ. ਜੀ. ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ (ਰਾਏਕੋਟ) ਵਿਖੇ ਪੰਜਾਬ ਬੋਰਡ ਵੱਲੋਂ ਐਲਾਨੇ ਬਾਰਵ੍ਹੀ ਕਲਾਸ ਦੇ ਨਤੀਜੇ ਸ਼ਾਨਦਾਰ ਰਹੇ। ਜਿਸ ਬਾਰੇ ਜਾਣਕਾਰੀ ਦਿੰਦੇ ਸਕੂਲ ਪ੍ਰਿੰਸੀਪਲ ਮਨਦੀਪ ਚਾਹਲ ਨੇ ਦੱਸਿਆ ਕਿ ਬਾਰਵੀ ਜਮਾਤ ਦਾ ਨਤੀਜਾ 100% ਰਿਹਾ, ਸਾਇੰਸ ਗਰੁੱਪ ਵਿਚੋ ਹਰਲੀਨ ਕੌਰ ਸਪੁੱਤਰੀ ਸਰਬਜੀਤ ਸਿੰਘ ਨੇ ਪਹਿਲਾ, ਅਵਰੀਤ ਕੌਰ ਸਪੁੱਤਰੀ ਜਗਦੀਸ਼ ਸਿੰਘ ਨੇ ਦੂਜਾ ਅਤੇ ਜਸਮਿਨ ਕੌਰ ਸਪੁੱਤਰੀ ਸ. ਜਸਵੀਰ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ।ਕਾਮਰਸ ਗਰੁੱਪ 'ਚੋ ਨਵਨੀਤ ਕੌਰ ਸਪੁੱਤਰੀ ਬਿੰਦਰ ਸਿੰਘ ਨੇ ਪਹਿਲਾ, ਸਿਮਰਨਜੀਤ ਕੌਰ ਸਪੁੱਤਰੀ ਦਵਿੰਦਰ ਸਿੰਘ ਦੂਜਾ ਅਤੇ ਧਰੂਵ ਕੰਸਲ ਸਪੁੱਤਰ ਸੋਹਨ ਲਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁੱਪ ਚੋ ਅਰਸ਼ਪ੍ਰੀਤ ਕੌਰ ਸਪੁੱਤਰੀਰਾਜਿੰਦਰ ਸਿੰਘ ਨੇ ਪਹਿਲਾ, ਗੁਰਵਿੰਦਰ ਸਿੰਘ ਸਪੁੱਤਰ ਸ. ਪਰਮਜੀਤ ਸਿੰਘ ਨੇ ਦੂਜਾ ਅਤੇ ਰੂਬਲ ਗਰਗ ਸਪੁੱਤਰ ਹਰਮੇਸ਼ ਕੁਮਾਰ ਗਰਗ ਨਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ।ਇਸ ਮੋਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਤੀਸ ਕੁਮਾਰ ਅਗਰਵਾਲ, ਹੋਰ ਕਮੇਟੀ ਮੈਬਰਜ਼ ਅਤੇ ਸਕੂਲ ਦੇ ਪ੍ਰਿੰਸੀਪਲ ਨੇ ਵਿਿਦਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਮਿਹਨਤ ਨਾਲ ਪੜ੍ਹਾਈ ਕਰਨ ਅਤੇ ਜਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਆ।