2023-05-26 21:50:56 ( ਖ਼ਬਰ ਵਾਲੇ ਬਿਊਰੋ )
ਧੂਰੀ,26 ਮਈ(ਭੁਪਿੰਦਰ ਗਿੱਲ) -ਸਰਕਾਰੀ ਪ੍ਰਾਇਮਰੀ ਸਕੂਲ ਧੰਦੀਵਾਲ ਵਿਖੇ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਇੰਡੀਆ, ਪੰਜਾਬ ਦੀ ਟੀਮ ਸਟੇਟ ਡਾਇਰੈਕਟਰ ਸ੍ਰੀ ਮੱਘਰ ਦਾਸ ਜੀ ਦੀ ਅਗਵਾਈ ਵਿਚ ਪਹੁੰਚੀ। ਇਸ ਮੌਕੇ ਮੁੱਖ ਅਧਿਆਪਕ ਦਵਿੰਦਰ ਸਿੰਘ ਨੇ ਦੱਸਿਆ ਕਿ ਟੀਮ ਵਲੋਂ ਸਾਲਾਨਾ ਇਮਤਿਹਾਨਾਂ ਵਿਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸ੍ਰੀ ਮੱਘਰ ਦਾਸ ਵਲੋਂ ਆਪਣੇ ਸੰਬੋਧਨ ਵਿੱਚ ਕੁਰੱਪਸ਼ਨ ਦੀਆਂ ਅਲਾਮਤਾਂ ਵਾਰੇ ਬੱਚਿਆਂ ਨੂੰ ਦੱਸਿਆ ਅਤੇ ਕੋਹੜ ਰੂਪੀ ਇਸ ਮਹਾਂ ਮਾਰੀ ਤੋਂ ਬਚ ਕੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਧੰਦੀਵਾਲ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਮਿੱਠੂ ਸਿੰਘ , ਹੋਰ ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ। ਫਾਊਂਡੇਸ਼ਨ ਦੀ ਟੀਮ ਵਲੋਂ ਮੁੱਖ ਅਧਿਆਪਕ ਦਵਿੰਦਰ ਸਿੰਘ, ਸਰਪੰਚ ਲ਼ਖਵੀਰ ਸਿੰਘ , ਸਾਬਕਾ ਸਰਪੰਚ ਕੁਲਵੰਤ ਸਿੰਘ , ਚੇਅਰਮੈਨ ਮਿੱਠੂ ਸਿੰਘ, ਮਾਸਟਰ ਬਲਵੀਰ ਸਿੰਘ ਤੇ ਹਰਭਜਨ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਤੇ ਗ੍ਰਾਮ ਪੰਚਾਇਤ ਧੰਦੀਵਾਲ ਵਲੋਂ ਸਮੁੱਚੀ ਟੀਮ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਦਾ ਮਾਣ ਵਧਾਉਣ ਲਈ ਧੰਨਵਾਦ ਕੀਤਾ।ਇਸ ਮੌਕੇ ਇਹਨਾ ਤੋਂ ਇਲਾਵਾ ਗੁਰਸੇਵਕ ਸਿੰਘ ਬਿਗੜ੍ਹਵਾਲ , ਬਲਕਾਰ ਸਿੰਘ, ਹਨੀ ਮਹਿਲਾਂ ਚੌਕ , ਕੁਲਵੰਤ ਸਿੰਘ ਫੌਜੀ, ਦਰਸ਼ਨ ਸਿੰਘ ਖਹਿਰਾ, ਮੱਖਣ ਸਿੰਘ , ਰੂਪ ਸਿੰਘ , ਮੈਡਮ ਰਿਤੂ ਬਾਲਾ, ਮੈਡਮ ਹਰਦੀਪ ਕੌਰ, ਮੈਡਮ ਨੀਨਾ ਰਾਣੀ ਅਤੇ ਮੈਡਮ ਮਨਪ੍ਰੀਤ ਕੌਰ ਹਾਜਰ ਸਨ।