2023-05-26 20:32:55 ( ਖ਼ਬਰ ਵਾਲੇ ਬਿਊਰੋ )
ਸੰਦੌੜ, 26 ਮਈ(ਭੁਪਿੰਦਰ ਗਿੱਲ) -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਇਲਾਕਾ ਸੰਦੌੜ ਦੇ ਸ਼ੀ੍ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਜਲਵਾਣਾ ਦੀਆਂ ਦੋ ਵਿਦਿਆਰਥਣਾਂ ਜੌਬਨਪੀ੍ਤ ਕੌਰ ਧਨੇਸਰ ਅਤੇ ਰੂਬਲਵੀਰ ਕੌਰ ਨੇ ਮੈਰਿਟ ਲਿਸਟ ਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਸ ਜੋਗਿੰਦਰ ਸਿੰਘ ਸਟੇਟ ਐਵਾਰਡੀ ਨੇ ਦੱਸਿਆ ਕਿ ਰੂਬਲਪੀ੍ਤ ਕੌਰ ਨੇ 636 ਅੰਕ ਪ੍ਰਾਪਤ ਕਰਕੇ ਮੈਰਿਟ ਲਿਸਟ ਚ 12ਵਾਂ ਸਥਾਨ ਅਤੇ ਜੌਬਨਪੀ੍ਤ ਕੌਰ ਨੇ, 634 ਅੰਕ ਹਾਸਿਲ ਕਰਕੇ 14ਵਾਂ ਰੈਂਕ ਪਾ੍ਪਤ ਕਰਕੇ ਸਮੁੱਚੇ ਇਲਾਕੇ ਅਤੇ ਜਿਲ੍ਹੇ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਬੱਚਿਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਹੈ।