2023-05-26 20:13:11 ( ਖ਼ਬਰ ਵਾਲੇ ਬਿਊਰੋ )
ਦੁਬਈ 26 ਮਈ(ਭੁਪਿੰਦਰ ਗਿੱਲ) -ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਭਾਰਤ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਦੇ ਪ੍ਰਧਾਨਗੀ ਹੇਠ ਪੂਰੇ ਵਿਸ਼ਵ ਵਿੱਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪਸਾਰ ਲਈ ਪੂਰੇ ਵਿਸ਼ਵ ਵਿੱਚ ਟੀਮਾਂ ਬਣਾਈਆਂ ਜਾ ਰਹੀਆਂ ਹਨ।ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਮੀਡੀਆ ਇੰਚਾਰਜ਼ ਸ.ਮਨਦੀਪ ਸਿੰਘ ਖੁਰਦ ਨੇ ਦੱਸਿਆਂ ਕਿ ਉੱਘੇ ਸਮਾਜ ਸੇਵੀ ਤੇ ਦੁਬਈ ਦੇ ਬਿਜਨੈਸਮੈਨ ਪੰਜਾਬੀ ਮਾਂ ਦੀ ਸੇਵਾ ਕਰਨ ਵਾਲੇ ਸਤਿੰਦਰ ਸਿੰਘ ਹੁੰਦਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਪਿਛਲੇ ਲੰਮੇ ਸਮੇਂ ਤੋਂ ਦੁਬਈ ਵਿੱਚ ਆਪਣੇ ਕਾਰਜਾਂ ਤੋਂ ਇਲਾਵਾ ਪੰਜਾਬੀ ਮਾਂ ਦੀ ਸੇਵਾ ਵਧੀਆ ਢੰਗ ਨਾਲ ਨਿਭਾ ਰਹੀ ਸਤਿੰਦਰ ਕੌਰ ਖਾਲਸਾ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਤੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਅਰਬ ਦੇਸ਼ਾਂ ਵਿੱਚ ਆਪਣੀ ਰੋਜ਼ੀ ਲਈ ਆਏ ਪੰਜਾਬੀਆਂ ਦੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਲਈ ਨਿਯੁਕਤ ਕੀਤੇ ਅਹੁਦੇਦਾਰ ਆਪਣੀਆਂ ਸੇਵਾਵਾਂ ਪੂਰੀ ਤਨ ਦੇਹੀ ਨਾਲ ਨਿਭਾਉਣਗੇ । ਇਸ ਮੌਕੇ ਨਿਯੁਕਤੀ ਉਪਰੰਤ ਪ੍ਰਧਾਨ ਸਤਿੰਦਰ ਸਿੰਘ ਹੁੰਦਲ ਤੇ ਇਸਤਰੀ ਵਿੰਗ ਸਤਿੰਦਰ ਕੌਰ ਖਾਲਸਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਦੁਬਾਈ ਵਿਖੇ ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਲਈ ਯਤਨ ਜਾਰੀ ਹਨ ਜਿਸ ਤਹਿਤ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕੀਤਾ ਕਰਾਂਗੇ ਤਾਂ ਜੋ ਆਉਂਣ ਵਾਲੀ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਅਤੇ ਪੰਜਾਬੀ ਵਿਰਸੇ ਬਾਰੇ ਪਤਾ ਲੱਗ ਸਕੇ।ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਬਹੁਤ ਜਲਦ ਹੀ ਅੰਤਰਰਾਸ਼ਟਰੀ ਪੱਧਰ ਦੀ ਦੁਬਾਈ ਵਿਖੇ ਕਾਨਫਰੰਸ ਕਰਵਾਈ ਜਾਵੇਗੀ ਜਿਸ ਵਿੱਚ ਪੂਰੇ ਵਿਸ਼ਵ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਸਾਹਿਤਕਾਰ, ਬੁੱਧੀਜੀਵੀ ਵਿਦਵਾਨ, ਕਵੀ ਸਹਿਬਾਨ ਹਜ਼ਾਰੀ ਭਰਨਗੇ। ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਸਮੁੱਚੀ ਟੀਮ ਵੱਲੋਂ ਦੁਬਈ ਦੇ ਨਿਯੁਕਤ ਪ੍ਰਧਾਨ ਸਾਹਿਬਾਨ ਦਾ ਸੁਆਗਤ ਕੀਤਾ।
ਕੈਂਪਸਨ:- ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਦੁਬਾਈ ਯੂਨਿਟ ਦੇ ਪ੍ਰਧਾਨ ਸਤਿੰਦਰ ਸਿੰਘ ਹੁੰਦਲ ਤੇ ਇਸਤਰੀ ਵਿੰਗ ਦੇ ਪ੍ਰਧਾਨ ਸਤਿੰਦਰ ਕੌਰ ਖਾਲਸਾ ਦੀ ਤਸਵੀਰ।