2023-05-26 13:04:35 ( ਖ਼ਬਰ ਵਾਲੇ ਬਿਊਰੋ )
ਨਵੀਂ ਸੰਸਦ ਵਿਵਾਦ ‘ਤੇ ਦਾਖਲ ਪਟੀਸ਼ਨ ਰੱਦ ਹੋ ਗਈ ਹੈ।ਸੁਪਰੀਮ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਹੈ।ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਸੁਣਾਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸਦੇ ਨਾਲ ਹੀ ਕੋਰਟ ਨੇ ਪਟੀਸ਼ਨਕਰਤਾ ਨੂੰ ਝਾੜ ਵੀ ਪਾਈ। ਕੋਰਟ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਪਟੀਸ਼ਨ ਕਿਉਂ ਦਾਖਲ ਕੀਤੀ ਹੈ, ਜੇ ਅਜਿਹੀ ਅਰਜੀ ਦਾਖਲ ਕਰੋਗੇ ਤਾਂ ਜੁਰਮਾਨਾ ਹੋਵੇਗਾ,ਸ਼ੁਕਰ ਮਨਾਓ ਜ਼ੁਰਮਾਨਾ ਨਹੀਂ ਲਗਾਇਆ।ਪਟੀਸ਼ਨ ਕਰਤਾ ਨੂੰ ਕੋਰਟ ਨੇ ਕਿਹਾ ਕਿ ਤੁਹਾਡੇ ;ਤੇ ਜੁਰਮਾਨਾ ਕਿਉਂ ਨਹੀਂ ਲਗਾਇਆ ਜਾਣਾ ਚਾਹੀਦਾ। ਕੋਰਟ ਨੇ ਕਿਹਾ ਆਰਟੀਕਲ 32 ਦੇ ਦਾਇਰੇ ‘ਚ ਸੁਣਵਾਈ ਕਰਨਾ ਗਲਤ ਹੋਵੇਗਾ। 28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਪ੍ਰਦਾਨ ਮੰਤਰੀ ਮੋਦੀ ਕਰਨਗੇ ਪਰ ਵਿਰੋਧੀ ਪਾਰਟੀਆਂ ਕਹਿ ਰਹੀਅਆਂ ਨੇ ਕਿ ਪੀਐੱਮ ਮੋਦੀ ਕਿਉਂ ਰਾਸ਼ਟਰਪਤੀ ਕਿਉਂ ਨਹੀਂ
ਜਦੋਂ ਤੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਤਰੀਕ ਸਾਹਮਣੇ ਆਈ ਹੈ, ਉਦੋਂ ਤੋਂ ਹੀ ਕਈ ਵਿਰੋਧੀ ਪਾਰਟੀਆਂ ਇਸ ਦੇ ਉਦਘਾਟਨ 'ਤੇ ਪੀਐਮ ਮੋਦੀ 'ਤੇ ਸਵਾਲ ਚੁੱਕ ਰਹੀਆਂ ਹਨ ਅਤੇ ਇਸ ਕਾਰਨ ਉਨ੍ਹਾਂ ਨੇ ਉਦਘਾਟਨ 'ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਘੱਟੋ-ਘੱਟ 21 ਪਾਰਟੀਆਂ ਨੇ ਨਵੀਂ ਸੰਸਦ ਦੇ ਉਦਘਾਟਨ ਸਮਾਰੋਹ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ।
ਵਿਰੋਧੀ ਪਾਰਟੀਆਂ ਵੱਲੋਂ ਨਾ ਸਿਰਫ਼ ਸਮਾਗਮ ਦਾ ਬਾਈਕਾਟ ਕਰਨ ਦੀ ਯੋਜਨਾ ਹੈ, ਸਗੋਂ ਕਈ ਬੇਬੁਨਿਆਦ ਗੱਲਾਂ ਵੀ ਕਹੀਆਂ ਜਾ ਰਹੀਆਂ ਹਨ। ਜੇਡੀਯੂ ਦੇ ਕੌਮੀ ਪ੍ਰਧਾਨ ਲਲਨ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਸੰਸਦ ਦੀ ਵਰਤੋਂ ਹੋਰ ਕੰਮਾਂ ਲਈ ਕਰਨਗੇ। ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਦੇਸ਼ 'ਚ ਸੁਫਨੇ ਦੇਖਣ 'ਤੇ ਕੋਈ ਪਾਬੰਦੀ ਨਹੀਂ ਹੈ। 2024 'ਚ ਵੀ ਦੇਸ਼ ਦੀ ਜਨਤਾ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਦੇਵੇਗੀ।"