2023-05-25 21:52:06 ( ਖ਼ਬਰ ਵਾਲੇ ਬਿਊਰੋ )
ਅੰਮ੍ਰਿਤਸਰ: ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ’ਤੇ ਤਾਇਨਾਤ ਇਕ ਮੁਲਾਜ਼ਮ ਨੇ ਚੈਕਿੰਗ ਦੌਰਾਨ ਲੰਡਨ ਜਾ ਰਹੀ ਇਕ ਬਜ਼ੁਰਗ ਜਨਾਨੀ ਦੇ ਗਹਿਣੇ ਲੁੱਟ ਲਏ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਆਈ. ਪੀ. ਐੱਸ. ਵਲੋਂ ਕਾਰਵਾਈ ਉਪਰੰਤ ਹਰਕਤ ਵਿਚ ਆਈ ਪੁਲਸ ਟੀਮ ਵਲੋਂ ਕਾਰਵਾਈ ਦੌਰਾਨ ਮੁਲਜ਼ਮ ਨੂੰ ਗਹਿਣਿਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਵਜੋਂ ਹੋਈ ਹੈ ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਬਜ਼ੁਰਗ ਜਨਾਨੀ ਲੰਡਨ ਜਾਣ ਵਾਲੀ ਫਲਾਈਟ ਵਿਚ ਸਵਾਰ ਹੋ ਰਹੀ ਸੀ ਤਾਂ ਏਅਰਪੋਰਟ ’ਤੇ ਤਾਇਨਾਤ ਇਕ ਲੋਡਰ ਉਕਤ ਜਨਾਨੀ ਨੂੰ ਚੈਕਿੰਗ ਦੇ ਬਹਾਨੇ ਟਰਮੀਨਲ ਬਿਲਡਿੰਗ ਦੇ ਅੰਦਰ ਲੈ ਗਿਆ, ਜਿੱਥੇ ਉਸ ਨੇ ਧੋਖੇ ਨਾਲ ਉਸ ਦੇ 2 ਸੋਨੇ ਦੇ ਕੰਗਣ ਲਾਹ ਲਏ ਇਸ ਤੋਂ ਬਾਅਦ ਜਨਾਨੀ ਅੰਮ੍ਰਿਤਸਰ ਏਅਰਪੋਰਟ ਤੋਂ ਲੰਡਨ ਲਈ ਰਵਾਨਾ ਹੋ ਗਈ। ਏਅਰਪੋਰਟ ’ਤੇ ਉਨ੍ਹਾਂ ਦੀ ਧੀ ਜਸਵੀਰ ਕੌਰ ਨੇ ਏਅਰਪੋਰਟ ਸਟੇਸ਼ਨ ’ਤੇ ਆਪਣੇ ਬਿਆਨ ਦਰਜ ਕਰਵਾਏ
ਵਧੀਕ ਡਾਇਰੈਕਟਰ ਜਨਰਲ ਪੁਲਸ ਅਤੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੌਨਿਹਾਲ ਸਿੰਘ ਆਈ. ਪੀ. ਐੱਸ., ਏ. ਡੀ. ਸੀ. ਪੀ ਪ੍ਰਭਜੋਤ ਸਿੰਘ ਅਤੇ ਏ. ਸੀ. ਪੀ. ਕਮਲਜੀਤ ਸਿੰਘ ਦੀ ਅਗਵਾਈ ਹੇਠ ਟੀਮ ਗਠਿਤ ਕੀਤੀ ਗਈ ਤਾਂ ਅੰਮ੍ਰਿਤਸਰ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਅੰਮ੍ਰਿਤਸਰ ਏਅਰਪੋਰਟ ਦੀ ਪੁਲਸ ਨੇ ਮੁਲਜ਼ਮ ਗੁਰਪ੍ਰੀਤ ਗੋਪੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਜਾਂਚ ਟੀਮ ਨੇ 57.020 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ। ਪੁਲਸ ਨੇ ਜਨਾਨੀ ਕੋਲੋਂ ਚੋਰੀ ਕੀਤੇ ਦੋ ਕੰਗਣ ਇੱਕ ਮੁਲਜ਼ਮ ਦੇ ਘਰੋਂ ਅਤੇ ਦੂਜਾ ਉਸ ਦੇ ਬੁਲਟ ਮੋਟਰਸਾਈਕਲ ਤੋਂ ਬਰਾਮਦ ਕੀਤਾ। ਪੁਲਸ ਨੇ ਉਸਦਾ ਬੁਲੇਟ ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ ਹੈ।