2023-05-25 17:52:20 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਅੱਜ ਦੇਰ ਸ਼ਾਮ ਮੁੰਬਈ ਤੋਂ ਦਿੱਲੀ ਚੰਡੀਗੜ੍ਹ ਵਿਖੇ ਪੁੱਜਣਗੇ । ਖਬਰ ਵਾਲੇ ਡਾਟ ਕਾਮ ਨੂੰ ਮਿਲੀ ਮੁੱਖ ਮੰਤਰੀ ਦੇ ਦਰਬਾਰ ਤੋਂ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ 26 ਮਈ ਨੂੰ ਚੰਡੀਗੜ੍ਹ ਸਿਵਲ ਸਕੱਤਰੇਤ ਵਿੱਚ ਮੀਟਿੰਗਾਂ ਕਰਨਗੇ ਅਤੇ 27 ਮਈ ਨੂੰ ਦਿੱਲੀ ਵਿਖੇ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਭਾਗ ਲੈਣ ਸਬੰਧੀ ਪੂਰਾ ਸਪੱਸ਼ਟ ਨਹੀ ਹੈ ਕਿ ਮੁੱਖਮੰਤਰੀ ਖੁਦ ਦਿੱਲੀ ਵਿਖੇ ਨੀਤੀ ਆਯੋਗ ਦੀ ਮੀਟਿੰਗ ਵਿੱਚ ਭਾਗ ਲੈਣ ਲਈ ਜਾਣਗੇ ਜਾਂ ਫਿਰ ਸੀਨੀਅਰ ਮੰਤਰੀ ਦੀ ਡਿਊਟੀ ਲਗਾਉਂਦੇ ਹਨ ਇਹ ਕੱਲ ਹੀ ਪਤਾ ਚਲੇਗਾ। ਪਰ ਚੀਫ਼ ਸੈਕਟਰੀ ਦਾ ਜਾਣਾ ਤੈਅ ਹੈ ਤੇ ਮੁੱਖ ਮੰਤਰੀ ਵੱਲੋਂ ਸਪੀਚ ਵੀ ਤਿਆਰ ਕੀਤੀ ਗਈ ਹੈ। ਖਬਰ ਵਾਲੇ ਡਾਟ ਕਾਮ ਨੂੰ ਇਹ ਵੀ ਪਤਾ ਚੱਲਿਆ ਹੈ ਕਿ ਜੂਨ ਦਾ ਮਹੀਨਾ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਵਿਖੇ 4, 5 ਜੂਨ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੱਡੀਆਂ ਕਾਨਫਰੰਸਾਂ ਵਿਚ ਭਾਗ ਲੈਣਗੇ । ਕਿਉਂ ਕਿ ਹਰਿਆਣਾ ਵਿਚ 2024 ਦੀ ਵਿਧਾਨ ਸਭਾ ਦੀ ਚੋਣ ਲਈ ਮਾਹੌਲ ਤਿਆਰ ਕਰਨਾ ਹੈ। ਇਸ ਤੋਂ ਇਲਾਵਾ ਤਿੰਨ ਰਾਜਾਂ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਜਿੱਥੇ ਕੇ ਚੋਣਾਂ ਇਸੇ ਸਾਲ ਅਕਤੂਬਰ ਮਹੀਨੇ ਹੋ ਰਹੀਆਂ ਹਨ। ਇਹਨਾ ਤਿੰਨਾ ਰਾਜਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਰੈਲੀਆਂ ਕੀਤੀਆਂ ਜਾਣੀਆਂ ਹਨ ।