2023-05-25 15:06:02 ( ਖ਼ਬਰ ਵਾਲੇ ਬਿਊਰੋ )
ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ‘ਬਲਡੀ ਡੈਡੀ’ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ। ਫੈਨਸ ਵੀ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਇਸ ਦੇ ਨਾਲ ਹੀ ਹੁਣ ਇਸ ਵੈੱਬ ਸੀਰੀਜ਼ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ‘ਬਲੱਡੀ ਡੈਡੀ’ ਦੇ ਟ੍ਰੇਲਰ ‘ਚ ਸ਼ਾਹਿਦ ਕਪੂਰ ਐਕਸ਼ਨ ਕਰਦੇ ਨਜ਼ਰ ਆ ਸਕਦੇ ਹਨ। ਇਸ ਦੇ ਨਾਲ ਹੀ ਫੈਨਸ ਇਸ ਸੀਰੀਜ਼ ਦੇ ਟ੍ਰੇਲਰ ਨੂੰ ਵੀ ਕਾਫੀ ਪਸੰਦ ਕਰ ਰਹੇ ਹਨ।
Bloody Daddy ਦੇ ਟਰੇਲਰ ‘ਚ ਸ਼ਾਹਿਦ ਡਰੱਗ ਮਾਫੀਆ ਨਾਲ ਲੜਦੇ ਨਜ਼ਰ ਆ ਰਹੇ ਹਨ। ਨਾਲ ਹੀ ਇਸ ਸੀਰੀਜ਼ ‘ਚ ਡਾਇਨਾ ਪੈਂਟੀ, ਸੰਜੇ ਕਪੂਰ, ਰੋਨਿਤ ਰਾਏ ਅਤੇ ਰਾਜੀਵ ਖੰਡੇਲਵਾਲ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦੇਈਏ ਕਿ ਸ਼ਾਹਿਦ ਕਪੂਰ ਦੀ ‘ਬਲਡੀ ਡੈਡੀ’ ਸਿੱਧੇ ਜੀਓ ਸਿਨੇਮਾ ‘ਤੇ ਰਿਲੀਜ਼ ਹੋਵੇਗੀ। ਕੁਝ ਦਿਨ ਪਹਿਲਾਂ ਸ਼ਾਹਿਦ ਨੇ ਇਸ ਸੀਰੀਜ਼ ਦਾ ਪੋਸਟਰ ਵੀ ਰਿਲੀਜ਼ ਕੀਤਾ ਸੀ।
ਦੂਜੇ ਪਾਸੇ ਜੇਕਰ ਇਸ ਸੀਰੀਜ਼ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ‘ਚ ਸ਼ਾਹਿਦ ਦੇ ਐਕਸ਼ਨ ਨੂੰ ਦੇਖਣ ਲਈ ਫੈਨਸ ਕਾਫੀ ਐਕਸਾਈਟਿਡ ਹਨ। ਇਸ ਦੇ ਨਾਲ ਹੀ ਸ਼ਾਹਿਦ ਕਪੂਰ ਨੇ ਟ੍ਰੇਲਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਕਿ-”ਇਹ ਬਹੁਤ ਖ਼ਤਰਨਾਕ ਰਾਤ ਸੀ, ਟ੍ਰੇਲਰ ਰਿਲੀਜ਼ ਹੋ ਗਿਆ ਹੈ। 9 ਜੂਨ ਤੋਂ ਜੀਓ ਸਿਨੇਮਾ ‘ਤੇ ਸਟ੍ਰੀਮ ਹੋਵੇਗੀ।”