2023-05-22 10:20:49 ( ਖ਼ਬਰ ਵਾਲੇ ਬਿਊਰੋ )
ਭਾਰਤੀ ਰਿਜ਼ਰਵ ਬੈਂਕ ਦੁਆਰਾ ਚਲਨ ਤੋਂ ਬਾਹਰ ਕੀਤੇ ਗਏ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਪ੍ਰਕਿਰਿਆ 23 ਮਈ 2023 ਤੋਂ ਸ਼ੁਰੂ ਹੋ ਰਹੀ ਹੈ। ਤੁਸੀਂ ਕਿਸੇ ਵੀ ਬੈਂਕ ਸ਼ਾਖਾ ਵਿੱਚ ਜਾ ਕੇ ਆਸਾਨੀ ਨਾਲ ਆਪਣੇ ਨੋਟ ਬਦਲ ਸਕਦੇ ਹੋ। SBI ਵੱਲੋਂ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਨੋਟ ਬਦਲਣ ਲਈ ਤੁਹਾਨੂੰ ਕੋਈ ਫਾਰਮ ਭਰਨ ਦੀ ਲੋੜ ਨਹੀਂ ਹੈ ਅਤੇ ਨਾ ਹੀ ਤੁਹਾਡੇ ਤੋਂ ਕਿਸੇ ਤਰ੍ਹਾਂ ਦਾ ਪਛਾਣ ਪੱਤਰ ਮੰਗਿਆ ਜਾਵੇਗਾ। ਇਸ ਨਾਲ ਤੁਸੀਂ ਇਕ ਵਾਰ 'ਚ 2000 ਰੁਪਏ ਦੇ 10 ਨੋਟ ਬਦਲ ਸਕਦੇ ਹੋ।