2023-04-03 13:22:27 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ, 3 ਅਪ੍ਰੈਲ : ਭਾਈ ਮੰਝ ਸੇਵਕ ਜਥੇ ਵਲੋਂ ਲੜੀਵਾਰ ਹਫਤਾਵਰੀ ਕੀਰਤਨ ਸਮਾਗਮ ਤੇ ਸਿਮਰਨ ਅਭਿਆਸ ਪ੍ਰੋਗਰਾਮ ਗੁਰਦੁਆਰਾ ਸ਼੍ਰੀ ਸਿੰਘ ਸਭਾ ਮਾਡਲ ਗਾਰਮ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਭਾਈ ਮੰਝ ਸੇਵਕ ਜਥੇ ਦੇ ਮੈਂਬਰਾਂ ਅਤੇ ਭਾਈ ਦਵਿੰਦਰ ਸਿੰਘ ਸੋਹਾਣਾ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਸਬਦ ਨਾਲ ਜੋੜਿਆ। ਸਮਾਗਮ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਭਾਈ ਮੰਝ ਸੇਵਕ ਜਥੇ ਦੇ ਮੈਂਬਰ ਪਰਮਜੀਤ ਸਿੰਘ ਨੇ ਦੱਸਿਆ ਇਹ ਸਮਾਗਮ ਸੁਰਿੰਦਰਪਾਲ ਸਿੰਘ ਮੱਕੜ ਅਤੇ ਮਨਿੰਦਰਪਾਲ ਸਿੰਘ ਮੱਕੜ ਪਰਿਵਾਰ ਵਲੋਂ ਆਪਣੇ ਮਾਤਾ ਪਿਤਾ ਜੀ ਦੀ ਯਾਦ ਵਿੱਚ ਕਰਵਾਇਆ ਗਿਆ ਸੀ। ਇਸ ਮੌਕੇ ਸੁਰਿੰਦਰਪਾਲ ਸਿੰਘ ਮੱਕੜ ਅਤੇ ਮਨਿੰਦਰਪਾਲ ਸਿੰਘ ਮੱਕੜ ਦਾ ਸਨਮਾਨ ਜਤਿੰਦਰ ਸਿੰਘ ਗਿਲੋਤਰਾ, ਅਰਵਿੰਦਰ ਪਾਲ ਸਿੰਘ ਬੰਟੀ, ਪਰਮਜੀਤ ਸਿੰਘ, ਕੰਵਲਜੀਤ ਸਿੰਘ, ਬਿੰਦਰਾ ਜੀ, ਗੁੱਡੂ ਵੀਰ, ਗੁਰਮੀਤ ਸਲੂਜਾ ਪ੍ਰਧਾਨ ਗੁਰਦੁਆਰਾ ਹਰਨਾਮ ਨਗਰ ਵਲੋਂ ਕੀਤਾ ਗਿਆ। ਅੰਤ ਵਿੱਚ ਭੁਪਿੰਦਰ ਸਿੰਘ ਬੱਗਾ ਨੇ ਸਮੂਹ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।