2023-03-31 06:27:02 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਪਟਿਆਲਾ ਦੀ ਸੈਂਟਰਲ ਜੇਲ ਚ ਰੋਡ ਰੇਜ਼ ਮਾਮਲੇ ਚ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਇੱਕ ਸਾਲ ਦੀ ਸਜ਼ਾ ਕੱਟ ਰਹੇ ਪ੍ਰਸਿੱਧ ਸਾਬਕਾ ਕ੍ਰਿਕਟ ਖਿਡਾਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਸਮੇਤ ਕੁਝ ਹੋਰ ਕੈਦੀਆਂ ਨੂੰ ਭਗਵੰਤ ਮਾਨ ਦੀ ਸਰਕਾਰ ਵੱਲੋਂ ਵਿਸਾਖੀ ਵਾਲੇ ਦਿਨ ਰਿਹਾਅ ਕਰਨ ਦੇ ਚਰਚੇ ਹਨ। ਖ਼ਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਦੇ ਅਧਿਕਾਰੀਆਂ ਤੋਂ ਨਵਜੋਤ ਸਿੱਧੂ ਦਾ ਪੂਰਾ ਰਿਕਾਰਡ ਮੰਗਿਆ ਹੈ। ਜਿਸ ਵਿਚ ਨਿਯਮਾਂ ਮੁਤਾਬਕ ਉਨ੍ਹਾਂ ਦੇ ਚੰਗੇ ਆਚਰਣ ਨੂੰ ਰਿਹਾਈ ਦਾ ਮੁੱਖ ਆਧਾਰ ਬਣਾਇਆ ਜਾ ਸਕਦਾ ਹੈ। ਜਦ ਕਿ ਨਵਜੋਤ ਸਿੱਧੂ ਦੀ ਸਜ਼ਾ ਦਾ 19 ਮਈ 2023 ਤੱਕ ਇੱਕ ਸਾਲ ਪੂਰਾ ਬਣਦਾ ਹੈ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਇਹ ਫੈਸਲਾ ਕਰਦੇ ਹਨ ਤਾਂ ਨਵਜੋਤ ਸਿੱਧੂ ਆਪਣੀ ਇਕ ਸਾਲ ਦੀ ਸਜ਼ਾ ਦੇ 40 ਦਿਨ ਪਹਿਲਾ ਰਿਹਾਅ ਹੋਣਗੇ।