2023-03-28 18:16:53 ( ਖ਼ਬਰ ਵਾਲੇ ਬਿਊਰੋ )
ਆਪਣੇ ਜ਼ਮਾਨੇ ‘ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਹੇ ਕਬੀਰ ਬੇਦੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ । ਇਸ ਮੌਕੇ ‘ਤੇ ਅਦਾਕਾਰ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਅੰਮ੍ਰਿਤਸਰ ਦੇ ਪਵਿੱਤਰ ਹਰਿਮੰਦਰ ਸਾਹਿਬ ਦੀ ਸੁੰਦਰ ਯਾਤਰਾ, ਬਹੁਤ ਹੀ ਅਧਿਆਤਮਿਕ…ਘਰ ਵਾਪਸੀ ਦਾ ਅਹਿਸਾਸ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਮੰਤਰ ਨੂੰ ਯਾਦ ਕੀਤਾ। ਏਕ ਓਂਕਾਰ, ਸਤਿਨਾਮ, ਕਰਤਾ ਪੁਰਖ’।
ਕਬੀਰ ਬੇਦੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਰੇਖਾ ਦੇ ਨਾਲ ਖੂਨ ਭਰੀ ਮਾਂਗ, ਕੱਚੇ ਧਾਗੇ, ਮੈਂਨੇ ਦਿਲ ਤੁਝਕੋ ਦੀਆ, ਅਸ਼ਾਂਤੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਕਬੀਰ ਬੇਦੀ ਆਪਣੇ ਅਫੇਅਰਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹੇ ਹਨ ।ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਧੀ ਦੀ ਉਮਰ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ ਹੈ । ਉਨ੍ਹਾਂ ਦਾ ਕਈ ਵਾਰ ਤਲਾਕ ਵੀ ਹੋ ਚੁੱਕਿਆ ਹੈ ਅਤੇ ਕਈ ਹੀਰੋਇਨਾਂ ਦੇ ਨਾਲ ਉਨ੍ਹਾਂ ਦਾ ਅਫੇਅਰ ਰਿਹਾ ਹੈ ।