2023-03-27 19:34:06 ( ਖ਼ਬਰ ਵਾਲੇ ਬਿਊਰੋ )
ਪਠਾਨ ਦੀ ਬਲਾਕਬਸਟਰ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਬੁਲੰਦੀਆ ਹਾਸਲ ਕਰ ਰਿਹਾ ਹੈ। ਪਠਾਨ ਹੁਣ ਤੱਕ 1000 ਕਰੋੜ ਤੋਂ ਵੱਧ ਦਾ ਵਿਸ਼ਵਵਿਆਪੀ ਕਲੈਕਸ਼ਨ ਕਰ ਚੁੱਕਾ ਹੈ। ਇਸ ਖੁਸ਼ੀ ਨੂੰ ਮਨਾਉਣ ਲਈ ਸ਼ਾਹਰੁਖ ਨੇ ਆਪਣੇ ਆਪ ਨੂੰ ਇਕ ਅਨੋਖਾ ਤੋਹਫਾ ਦਿੱਤਾ ਹੈ।
ਉਸਨੇ ਇੱਕ ਬਿਲਕੁਲ ਨਵੀਂ ਰੋਲਸ-ਰਾਇਸ ਖਰੀਦੀ ਹੈ ਜਿਸਦੀ ਕੀਮਤ ਲਗਭਗ 10 ਕਰੋੜ ਦੱਸੀ ਜਾਂਦੀ ਹੈ। '555' ਨੰਬਰ ਪਲੇਟ ਵਾਲੀ ਚਿੱਟੇ ਰੰਗ ਦੀ ਲਗਜ਼ਰੀ ਕਾਰ ਨੂੰ ਐਤਵਾਰ ਸ਼ਾਮ ਨੂੰ ਉਨ੍ਹਾਂ ਦੇ ਬੰਗਲੇ ਮੰਨਤ ਦੇ ਬਾਹਰ ਦਾਖਲ ਹੁੰਦੇ ਦੇਖਿਆ ਗਿਆ।
ਰਿਪੋਰਟਾਂ ਮੁਤਾਬਕ ਇਸ ਗੱਡੀ ਦੀ ਐਕਸ ਸ਼ੋ ਰੂਮ ਕੀਮਤ 8.20 ਕਰੋੜ ਹੈ। ਕੰਪਨੀ ਇਸ 'ਚ ਹੋਰ ਆਪਸ਼ਨ ਦਿੰਦੀ ਹੈ। ਇਸ ਤਰ੍ਹਾਂ ਗੱਡੀ ਦੀ ਕੁੱਲ ਕੀਮਤ 10 ਕਰੋੜ ਦੇ ਕਰੀਬ ਬਣ ਗਈ ਹੈ। ਇਹ ਇੱਕ ਲਿਮਟਿਡ ਐਡੀਸ਼ਨ ਕਾਰ ਹੈ ਜੋ ਪ੍ਰੀ-ਆਰਡਰ ਕਰਨ ਤੋਂ ਬਾਅਦ ਹੀ ਡਿਲੀਵਰ ਕੀਤੀ ਜਾਵੇਗੀ।