2023-03-25 16:38:24 ( ਖ਼ਬਰ ਵਾਲੇ ਬਿਊਰੋ )
ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਇੱਕ ਵਾਰ ਫਿਰ ਪਿਤਾ ਬਣ ਗਏ ਹਨ। ਜ਼ੁਕਰਬਰਗ ਦੀ ਪਤਨੀ ਪ੍ਰਿਸਿਲਾ ਚੈਨ ਨੇ ਤੀਜੀ ਧੀ ਨੂੰ ਜਨਮ ਦਿੱਤਾ ਹੈ। ਜ਼ੁਕਰਬਰਗ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਧੀ ਦਾ ਨਾਂ ਅਰੇਲੀਆ ਚੈਨ ਜ਼ੁਕਰਬਰਗ ਹੈ। ਮਾਰਕ ਨੇ 2012 ਵਿੱਚ ਆਪਣੀ ਕਾਲਜ ਦੀ ਸਾਥੀ ਪ੍ਰਿਸਿਲਾ ਚੈਨ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੀਆਂ ਪਹਿਲਾਂ ਹੀ ਦੋ ਧੀਆਂ ਮੈਕਸਿਮਾ ਅਤੇ ਅਗਸਤ ਹਨ।