2023-03-18 11:32:52 ( ਖ਼ਬਰ ਵਾਲੇ ਬਿਊਰੋ )
ਹਿਸਾਰ/ਫਤਿਹਾਬਾਦ: ਪੰਜਾਬ ਦੇ ਸੁਨਾਮ ਦੇ ਵਸਨੀਕ ਦੀ ਹਰਿਆਣਾ ਦੇ ਹਿਸਾਰ ਵਿੱਚ ਸ਼ੱਕੀ ਐਚ3ਐਨ2 ਵਾਇਰਸ ਨਾਲ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ 40 ਸਾਲਾ ਵਿਅਕਤੀ ਨੂੰ 24 ਫਰਵਰੀ ਨੂੰ ਹਿਸਾਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ ਮੋਟਾਪੇ, ਸ਼ੂਗਰ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਸੀ। ਮੌਤ ਤੋਂ ਬਾਅਦ ਨਿੱਜੀ ਹਸਪਤਾਲ ਨੇ ਮੌਤ ਦੀ ਸਾਰ ਸਿਵਲ ਹਸਪਤਾਲ ਭੇਜ ਦਿੱਤੀ, ਜਿਸ 'ਤੇ ਸਿਵਲ ਹਸਪਤਾਲ ਦੀ ਟੀਮ ਨੇ ਰਿਪੋਰਟ ਬਣਾ ਕੇ ਪੰਜਾਬ ਸਿਹਤ ਵਿਭਾਗ ਨੂੰ ਭੇਜ ਦਿੱਤੀ ਹੈ। ਡਿਪਟੀ ਸਿਵਲ ਸਰਜਨ ਸੁਭਾਸ਼ ਖਟਰਾਜਾ ਨੇ ਦੱਸਿਆ ਕਿ ਮ੍ਰਿਤਕ ਨੂੰ ਦੋਵਾਂ ਫੇਫੜਿਆਂ ਵਿੱਚ ਨਿਮੋਨੀਆ ਸੀ। ਸਿਹਤ ਵਿਭਾਗ ਵੱਲੋਂ ਮ੍ਰਿਤਕ ਮਰੀਜ਼ ਦੀ ਟਰੈਵਲ ਹਿਸਟਰੀ ਪੰਜਾਬ ਕੱਢੀ ਜਾਵੇਗੀ। ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੇ ਨਮੂਨੇ ਲਏ ਜਾਣਗੇ। ਸਭ ਤੋਂ ਪਹਿਲਾਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਿਸਾਰ ਦੇ ਕਿੰਨੇ ਲੋਕ ਮ੍ਰਿਤਕ ਦੇ ਸੰਪਰਕ 'ਚ ਆਏ ਹਨ।