2023-03-16 13:42:36 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ : ਚੰਡੀਗੜ੍ਹ ਸੈਕਟਰ 19 ਥਾਣਾ ਖੇਤਰ ਅਧੀਨ ਪੈਂਦੇ ਸੈਕਟਰ 21 'ਚ ਸੜਕ ਦੇ ਵਿਚਕਾਰ ਥਾਰ ਗੱਡੀ ਦੇ ਬੋਨਟ 'ਤੇ ਪਟਾਕੇ ਫੂਕਣ ਦੀ ਵੀਡੀਓ ਵਾਇਰਲ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਥਾਰ ਜੀਪ ਦੇ ਬੋਨਟ 'ਤੇ ਸ਼ਰੇਆਮ ਪਟਾਕੇ ਚਲਾਏ ਗਏ। ਇਹ ਪਟਾਕਿਆਂ ਦੀ ਲੜਾਈ ਕਾਫੀ ਦੇਰ ਤੱਕ ਚਲਦੀ ਰਹੀ। ਜਿਸ ਕਾਰਨ ਆਸਪਾਸ ਦੇ ਲੋਕ ਸਹਿਮੇ ਹੋਏ ਅਤੇ ਪਰੇਸ਼ਾਨ ਹੋ ਗਏ। ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।
ਹੈਰਾਨੀ ਦੀ ਗੱਲ ਹੈ ਕਿ ਪੀਸੀਆਰ ਪੁਲੀਸ ਅਤੇ ਬੀਟ ਪੁਲੀਸ ਨੇ ਇਨ੍ਹਾਂ ਪਟਾਕਿਆਂ ਦੀ ਆਵਾਜ਼ ਨਹੀਂ ਸੁਣੀ। ਜਿਵੇਂ ਚੰਡੀਗੜ੍ਹ ਪੁਲਿਸ ਘੋੜੇ ਵੇਚ ਕੇ ਚੈਨ ਦੀ ਨੀਂਦ ਸੌਂ ਰਹੀ ਹੋਵੇ। ਜਿਨ੍ਹਾਂ ਨੇ ਨਾ ਤਾਂ ਇਹ ਸਭ ਸੁਣਿਆ ਅਤੇ ਨਾ ਹੀ ਦੇਖਿਆ। ਜਦਕਿ ਚੰਡੀਗੜ੍ਹ 'ਚ ਹਰ ਥਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਇਨ੍ਹਾਂ ਕੈਮਰਿਆਂ ਰਾਹੀਂ ਪੁਲਿਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਆਨਲਾਈਨ ਚਲਾਨ ਕੱਟਦੀ ਹੈ। ਆਖ਼ਰ ਹੁਣ ਦੇਖਣਾ ਹੋਵੇਗਾ ਕਿ ਜਿਸ ਥਾਰ ਜੀਪ 'ਤੇ ਪਟਾਕੇ ਚਲਾਏ ਗਏ ਸਨ, ਉਸ ਦਾ ਨੰਬਰ ਚੰਡੀਗੜ੍ਹ ਪੁਲਿਸ ਦੇ ਸੀਸੀਟੀਵੀ ਕੈਮਰੇ 'ਚ ਆਇਆ ਜਾਂ ਨਹੀਂ? ਅਤੇ ਕਦ ਤੱਕ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਅਤੇ ਥਾਰ ਦੀ ਜੀਪ 'ਤੇ ਪਟਾਕੇ ਚਲਾਉਣ ਵਾਲਿਆਂ ਖਿਲਾਫ ਥਾਣਾ ਸਦਰ ਪੁਲਿਸ ਕਾਰਵਾਈ ਕਰੇਗੀ। ਜੋ ਕਿ ਪੁਲਿਸ ਜਾਂਚ ਦਾ ਵਿਸ਼ਾ ਹੈ।