2023-03-16 13:33:12 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਬੀਐਸਐਫ ਅਕੈਡਮੀ ਟੇਕਨਪੁਰ (ਮੱਧ ਪ੍ਰਦੇਸ਼) ਵਿਖੇ 48 ਕਮਾਂਡੈਂਟਾਂ ਦੀ ਪਾਸਿੰਗ ਆਊਟ ਪਰੇਡ ਕਰਵਾਈ ਗਈ। ਇਸ ਵਿੱਚ ਚੰਡੀਗੜ੍ਹ ਦੇ ਰਾਹੁਲ, ਰਮਨ ਸਿਹਾਗ, ਰੋਹਨ ਵਧਾਵਨ ਅਤੇ ਅਲਹਮ ਅਨਵਰ ਨੇ ਸਖ਼ਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ। ਸਾਰੇ ਕਮਾਂਡੈਂਟ ਹੁਣ ਇਕ ਸਾਲ ਦੀ ਸਖ਼ਤ ਸਿਖਲਾਈ ਤੋਂ ਬਾਅਦ ਆਪੋ-ਆਪਣੇ ਯੂਨਿਟ ਜੁਆਇਨ ਕਰਨਗੇ।
ਰਾਹੁਲ ਦੇ ਪਿਤਾ ਖੁਸ਼ੀ ਰਾਮ ਸ਼ਰਮਾ ਜੋ ਚੰਡੀਗੜ੍ਹ ਵਿੱਚ ਸਹਾਇਕ ਸਬ-ਇੰਸਪੈਕਟਰ ਦੇ ਅਹੁਦੇ ’ਤੇ ਤਾਇਨਾਤ ਹਨ, ਨੇ ਦੱਸਿਆ ਕਿ ਰਾਹੁਲ ਬਚਪਨ ਤੋਂ ਹੀ ਬਹੁਤ ਮਿਹਨਤੀ ਹੈ। ਇਹ ਉਸਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਉਸਨੇ ਇਹ ਮੁਕਾਮ ਹਾਸਲ ਕੀਤਾ ਹੈ।