2023-02-04 12:57:17 ( ਖ਼ਬਰ ਵਾਲੇ ਬਿਊਰੋ )
Karan Aujla ਨੇ ਆਪਣੇ ਫੈਨਸ ਨਾਲ ਕੀਤਾ ਵਾਅਦਾ ਆਖ਼ਰਕਾਰ ਪੂਰਾ ਕਰ ਹੀ ਦਿੱਤਾ। ਦੱਸ ਦਈਏ ਕਿ ਉਸ ਨੇ ਆਪਣੇ ਫੈਨਸ ਲਈ ਈਪੀ ਦਾ ਪਹਿਲਾਂ ਟ੍ਰੈਕ ਰਿਲੀਜ਼ ਕੀਤਾ ਹੈ। ਇਸ ਦਾ ਟਾਈਟਲ “52 Bars” ਹੈ। ਜਿਸ ਨੂੰ ਸਿੰਗਰ ਨੇ ਵੀਡੀਓ ਦੇ ਨਾਲ ਰਿਲੀਜ਼ ਕੀਤਾ ਹੈ। ਇਸ ਗਾਣੇ ਦਾ ਮਿਊਜ਼ਿਕ Ikky ਨੇ ਤਿਆਰ ਕੀਤਾ ਹੈ ਤੇ ਉਸ ਨੇ ਆਪਣੇ ਨਾਂ ਨੂੰ ਬਰਕਰਾਰ ਰੱਖਿਆ ਹੈ।
ਫੈਨਸ ਨੂੰ ਇਸ ਵਾਰ ਕਰਨ ਔਜਲਾ ਤੋਂ ਬਹੁਤ ਉਮੀਦਾਂ ਸੀ। ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ, ਕਰਨ ਨੇ ਆਪਣੇ ਫੈਨਸ ਦੀ ਦਿਲਾਂ ਨੂੰ ਹਰ ਪੱਖੋਂ ਛੂਹਿਆ ਅਤੇ ਕਮਾਲ ਦਾ ਮਿਊਜ਼ਿਕ ਦਿੱਤਾ। ਉਸ ਨੇ ਆਪਣੇ ਹਾਲ ਦੇ ਗਾਣਿਆਂ On Top, WYTB, Players, White Brown Black ‘ਚ ਸ਼ਾਨਦਾਰ ਕੰਮ ਕੀਤਾ ਅਤੇ ਇਸ ਨਾਲ ਇੰਟਰਨੈਸ਼ਨਲ ਚਾਰਟ ਵਿੱਚ ਆਪਣੀ ਥਾਂ ਬਣਾਈ।
ਇਸ ਲਈ ਜਦੋਂ ਕਰਨ ਆਪਣੀ ਜ਼ਿੰਦਗੀ ਦਾ ਸਮਾਂ ਲੈ ਰਿਹਾ ਸੀ ਤੇ ਉਸਨੇ ਇੱਕ EP ਦਾ ਐਲਾਨ ਕੀਤੀ। ਕਰਨ ਔਜਲਾ ਨੇ ਜਦੋਂ ਆਪਣੀ ਈਪੀ ਦਾ ਐਲਾਨ ਕੀਤਾ ਸੀ ਤਾਂ ਉਸ ਨੇ ਐਲਾਨ ਕੀਤਾ ਸੀ ਕਿ ਇਹ ਈਪੀ ਇਸੇ ਮਹੀਨੇ ਯਾਨੀ ਫਰਵਰੀ ‘ਚ ਹੀ ਰਿਲੀਜ਼ ਕੀਤੀ ਜਾਵੇਗੀ।