2023-02-03 12:32:17 ( ਖ਼ਬਰ ਵਾਲੇ ਬਿਊਰੋ )
ਕੇਂਦਰ ਸਰਕਾਰ 'ਚ 9 ਲੱਖ ਤੋਂ ਜ਼ਿਆਦਾ ਅਸਾਮੀਆਂ ਖਾਲੀ ਪਈਆਂ ਨੇ। ਕੇਂਦਰ ਦੇ 78 ਵਿਭਾਗਾਂ 'ਚ 9.79 ਲੱਖ ਅਸਾਮੀਆਂ ਖਾਲੀ ਨੇ। ਰੇਲਵੇ, ਰੱਖਿਆ ਅਤੇ ਗ੍ਰਹਿ ਮੰਤਰਾਲੇ 'ਚ ਸਭ ਤੋਂ ਵੱਧ ਖਾਲੀ ਅਸਾਮੀਆਂ। ਰੇਲਵੇ 'ਚ ਸਭ ਤੋਂ ਵੱਧ 2.93 ਲੱਖ ਅਸਾਮੀਆਂ ਖਾਲੀ ਨੇ। ਰੱਖਿਆ 'ਚ 2.64 ਲੱਖ ਤੇ ਗ੍ਰਹਿ ਮੰਤਰਾਲੇ 'ਚ 1.43 ਲੱਖ ਅਸਾਮੀਆਂ ਖਾਲੀ ਨੇ। ਕੇਂਦਰ ਸਰਕਾਰ ਨੇ ਸੰਸਦ 'ਚ ਜਾਣਕਾਰੀ ਦਿੱਤੀ ਹੈ। ਕੇਂਦਰ ਨੇ ਕਿਹਾ ਕਿ ਖਾਲੀ ਅਸਾਮੀਆਂ ਨੂੰ ਰੁਜ਼ਗਾਰ ਮੇਲੇ ਰਾਹੀਂ ਭਰਿਆ ਜਾ ਰਿਹਾ ਹੈ। ਦੱਸ ਦਈਏ ਕਿ, ਭਾਜਪਾ ਦੇ ਸੰਸਦ ਮੈਂਬਰ ਸੁਸ਼ੀਲ ਮੋਦੀ ਨੇ ਸੰਸਦ 'ਚ ਨੌਕਰੀਆਂ ਨੂੰ ਲੈ ਕੇ ਸਵਾਲ ਪੁੱਛਿਆ ਸੀ...ਜਿਸਦਾ ਪ੍ਰਸੋਨਲ ਰਾਜ ਮੰਤਰੀ ਜਤਿੰਦਰ ਸਿੰਘ ਨੇ ਜਵਾਬ ਦਿੰਦਿਆ ਇਹ ਅੰਕੜੇ ਪੇਸ਼ ਕੀਤੇ।