2023-02-03 12:27:32 ( ਖ਼ਬਰ ਵਾਲੇ ਬਿਊਰੋ )
ਕਪੂਰਥਲਾ: ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਜੇਲ੍ਹ ਦੇ ਬਾਥਰੂਮ ਵਿਚ ਇਕ ਕੈਦੀ ਨੇ ਪੱਗ ਨਾਲ ਗਰਿੱਲ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਰਨਾਮ ਸਿੰਘ ਪੁੱਤਰ ਹੁਕਮ ਸਿੰਘ ਵਾਸੀ ਗੋਸੋਵਾਲ ਥਾਣਾ ਮਹਿਤਪੁਰ ਜ਼ਿਲਾ ਜਲੰਧਰ ਵਜੋਂ ਹੋਈ ਹੈ। ਉਹ ਮਹਿਤਪੁਰ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਬੰਦ ਸੀ ਅਤੇ 1 ਫਰਵਰੀ ਨੂੰ ਕਪੂਰਥਲਾ ਜੇਲ੍ਹ ਵਿੱਚ ਆਇਆ ਸੀ ਅਤੇ 2 ਫਰਵਰੀ ਨੂੰ ਦੇਰ ਰਾਤ ਆਪਣੀ ਬੈਰਕ ਦੇ ਬਾਥਰੂਮ ਵਿੱਚ ਐਗਜਾਸਟ ਪੱਖੇ ਦੀ ਗਰਿੱਲ ਨਾਲ ਪੱਗ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।