2023-02-03 10:24:08 ( ਖ਼ਬਰ ਵਾਲੇ ਬਿਊਰੋ )
ਗਾਇਬ ਹੋਏ 328 ਸਰੂਪਾਂ ਦੇ ਮਾਮਲੇ 'ਚ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ। ਧਾਮੀ ਨੇ ਕਿਹਾ ਕਿ ਗਾਇਬ ਸਰੂਪਾਂ ਦਾ ਕੇਸ ਬੇਅਦਬੀ ਨਹੀਂ ਸਗੋਂ ਹੇਰਾਫੇਰੀ ਹੈ। ਪਾਵਨ ਸਰੂਪਾਂ ਦੀ ਕਿਸੇ ਵੀ ਪੱਖ ਤੋਂ ਬੇਅਦਬੀ ਨਹੀਂ ਹੋਈ। ਘਪਲੇਬਾਜ਼ੀ ਤੇ ਡਿਊਟੀ 'ਚ ਅਣਗਿਹਲੀ ਦਾ ਮਾਮਲਾ ਹੈ। ਧਾਮੀ ਨੇ ਕਿਹਾ ਕਿ ਜਾਂਚ ਦੌਰਾਨ ਕੁਝ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ।ਹੇਰਾਫੇਰੀ ਦਾ ਮਾਮਲਾ 2013-2014 ਤੋਂ ਚੱਲ ਰਿਹਾ ਸੀ।
ਗਇਬ ਹੋਏ 328 ਸਰੂਪਾਂ ਦੇ ਮਾਮਲੇ ਨੂੰ ਜੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਉਸ 'ਚ ਬੜੇ ਜੋਰ ਸ਼ੋਰ ਨਾਲ ਇਹ ਮੁੱਦਾ ਚੱੁਕਿਆ ਜਾ ਰਿਹਾ। ਪਿਛਲੇ ਦਿਨੀਂ ਜਦੋਂ ਧਾਮੀ ਇਸ ਅੰਦੋਲਨ 'ਚ ਪਹੁੰਚੇ ਸੀ ਤਾਂ ੳਨ੍ਹਾਂ ਦਾ ਵਿਰੋਧ ਵੀ 328 ਸਰੂਪਾਂ ਦੇ ਮਾਮਲੇ 'ਚ ਹੀ ਕੀਤਾ ਗਿਆ ਸੀ । ਅੰਦੋਲਨਕਾਰੀਆਂ ਨੇ ਇਸ ਮਾਮਲੇ 'ਚ ਜਵਾਬ ਮੰਗਿਆਂ ਸੀ