2023-02-03 07:09:50 ( ਖ਼ਬਰ ਵਾਲੇ ਬਿਊਰੋ )
ਸੰਦੌੜ 3 ਫਰਵਰੀ (ਭੁਪਿੰਦਰ ਗਿੱਲ ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਂਹਮਦਪੁਰ ਵਿਖੇ ਸਲਾਨਾਂ ਸਮਾਗਮ ਸਕੂਲ਼ ਮੁੱਖੀ ਸ੍ਰ ਕੁਲਵੰਤ ਸਿੰਘ ਪੰਜਗਰਾਈਆਂ ਦੀ ਅਗਵਾਈ ਹੇਠ ਨਿਵੇਕਲੇ ਢੰਗ ਨਾਲ ਆਯੋਜਿਤ ਕੀਤਾ ਗਿਆ ਜਿਸ ਵਿੱਚ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸੰਗਰੂਰ ਸ੍ਰੀ ਸ਼ਿਵ ਰਾਜ ਕਪੂਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਸਮਾਗਮ ਵਿੱਚ ਸਾਮਿਲ ਹੋਏ ਪਤਵੰਤੇ ਸੱਜਣਾਂ ਨੂੰ ਸੈਂਟਰ ਹੈੱਡ ਟੀਚਰ ਸ੍ਰ ਰਾਜਵਿੰਦਰ ਸਿੰਘ ਨੇ ਜੀ ਆਇਆਂ ਕਿਹਾ ਅਤੇ ਸਕੂਲ ਮੁਖੀ ਕੁਲਵੰਤ ਸਿੰਘ ਦੁਆਰਾ ਸਕੂਲ ਦੀ ਦਸ਼ਾ ਤੇ ਦਿਸ਼ਾ ਬਦਲਣ ਦੇ ਯਤਨਾਂ ਨੂੰ ਸਿੱਖਿਆ ਵਿਭਾਗ ਦੀ ਕਾਇਆ ਕਲਪ ਪਲਟਣ ਵਾਲੇ ਕਹਿ ਕੇ ਪ੍ਰਸ਼ੰਸ਼ਾ ਕੀਤੀ।ਇਸ ਤੋਂ ਉਪਰੰਤ ਸਮਾਜ ਸੇਵੀ ਭਾਈ ਗੁਰਜੀਤ ਸਿੰਘ ਖਾਲਸਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ਼ ਮੁਖੀ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਨਾਲ ਅਪਣੱਤ ਭਰਿਆ ਵਤੀਰਾ ਰੱਖ ਦੇ ਹੋਏ ਸਕੂਲ ਦੇ ਵਿਕਾਸ ਲਈ ਬਾਬਾ ਹਰਨਾਮ ਸਿੰਘ ਟਰੱਸਟ ਮਾਹਮਦਪੁਰ ਤੋਂ ਬੱਚਿਆਂ ਨੂੰ ਹਰ ਸਾਲ ਵਰਦੀਆਂ ਅਤੇ ਗਰਾਊਂਡ ਵਿੱਚ ਮਿੱਟੀ ਭਰਤ ਲਈ ਪੰਤਾਲੀ ਹਜ਼ਾਰ ਦੀ ਰਾਸ਼ੀ ਪ੍ਰਾਪਤ ਕਰਨਾ ਅਤੇ ਸਰਪੰਚ ਸ੍ਰੀ ਸੂਰਜਭਾਨ ਰਾਹੀਂ ਗਰਾਮ ਪੰਚਾਇਤ ਸਕੂਲ ਦੀ ਨਵੀਂ ਬਿਲਡਿੰਗ ਉਸਾਰੀ ਲਈ ਸਤਾਰਾਂ ਲੱਖ ਰੁਪਏ ਦੀ ਵੱਡੀ ਰਾਸ਼ੀ ਸਕੂਲ਼ ਅਤੇ ਵਿਦਆਰਥੀਆਂ ਦੇ ਭਲੇ ਲਈ ਖਰਚ ਕਰਵਾ ਚੁੱਕੇ ਹਨ ਜੋ ਬਹੁਤ ਹੀ ਸਲਾਘਾਯੋਗ ਕਾਰਜ ਹੈ ।ਉਹਨਾਂ ਕਿਹਾ ਕਿ ਸਕੂਲ ਦਾ ਸਮੁੱਚਾ ਸਟਾਫ ਇੱਕ ਟੀਮ ਦੀ ਤਰਾਂ ਕੰਮ ਕਰ ਰਿਹਾ ਹੈ ਜਿਸਦਾ ਲਾਭ ਬੱਚਿਆਂ ਤੱਕ ਪਹੁੰਚ ਮਿਆਰੀ ਸਿੱਖਿਆ ਅਤੇ ਸਕੂਲ ਦੀ ਬਦਲੀ ਹੋਈ ਨੁਹਾਰ ਦੇ ਰੂਪ ਵਿੱਚ ਦਿਖ ਰਿਹਾ ਹੈ।ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਜਿਲਾ ਸਿੱਖਆ ਅਫਸਰ ਸ੍ਰੀ ਸ਼ਿਵ ਰਾਜ ਕਪੂਰ ਨੇ ਕਿਹਾ ਕਿ ਉਹਨਾਂ ਸਾਹਮਣੇ ਸਕੂਲ ਵਿੱਚ ਵੱਡੀ ਗਿਣਤੀ ਵਿੱਚ ਠਾਠਾਂ ਮਾਰਦਾ ਇਕੱਠ ਸਾਬਤ ਕਰਦਾ ਹੈ ਕਿ ਲੋਕ ਸਕੂਲ਼ ਮੁਖੀ ਸ੍ਰ ਕੁਲਵੰਤ ਸਿੰਘ ਅਤੇ ਸਮੂਹ ਸਟਾਫ ਕਿੰਨਾ ਮਿਹਨਤੀ ਤੇ ਹੋਣਹਾਰ ਹੈ।ਅਪਣੇ ਸੰਬੋਧਨ ਵਿੱਚ ਸ੍ਰੀ ਕਪੂਰ ਨੇ ਜਿੱਥੇ ਸਰਕਾਰੀ ਸਕੂਲਾਂ ਵਿੱਚ ਹੋ ਰਹੀ ਨਵੇਂ ਹਾਣ ਦੀ ਪੜਾਈ ਬਾਰੇ ਵਿਸ਼ੇਸ਼ ਚਾਨਣਾ ਪਾਇਆ ਉੱਥੇ ਸਿੱਖਿਆ ਵਿਭਾਗ ਵਲੋਂ ਸਕੂਲ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਮਾਸਟਰ ਭਗਵਾਨ ਸਿੰਘ ਨੇ ਬੱਚਿਆਂ ਨੂੰ ਚੰਗੇ ਨਾਗਰਿਕ ਬਨਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਵਿਦਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਬਦਲੇ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਵਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਿਲਾ ਪੱਧਰ ਤੇ ਫੁੱਟਬਾਲ ਜੇਤੂ ਟੀਮ ਦੇ ਬੱਚੇ ਵੀ ਸਨਮਾਨਿਤ ਕੀਤੇ ਗਏ।ਬੱਚਿਆਂ ਨੂੰ ਕੋਟੀਆਂ ਦੇਣ ਵਾਲੇ ਦਾਨੀ ਸੱਜਣ ਸ੍ਰ ਸੁਰਿੰਦਰ ਸਿੰਘ ਬਾਠ,ਵਿਸ਼ੇਸ਼ ਸਹਿਯੋਗੀ ਮੈਡਮ ਹਰਕੇਸ ਕੌਰ ,ਸ੍ਰ ਜੰਗੀਰ ਸਿੰਘ ਪ੍ਰਧਾਨ ਬਾਬਾ ਹਰਨਾਮ ਸਿੰਘ ਟਰੱਸਟ,ਸਰਪੰਚ ਗਰਾਮ ਪੰਚਾਇਤ ,ਦੋਵੇਂ ਗੁਰੂ ਗਰਾਂ ਦੀਆਂ ਪ੍ਰਬੰਧਕ ਕਮੇਟੀਆਂ,ਸ੍ਰ ਚੂਹੜ ਸਿੰਘ ਚੇਅਰਮੈਨ ਸਕੂਲ਼ ਮੈਨੇਜਮੈਂਟ ਕਮੇਟੀ ਨੂੰ ਵੀ ਸਨਮਾਨਿਤ ਕੀਤਾ ਗਿਆ ।ਇਸ ਸਮਾਗਮ ਦਾ ਮੰਚ ਸੰਚਾਲਨ ਸ੍ਰ ਜਗਜੀਤਪਾਲ ਸਿੰਘ ਘਨੌਰੀ ਵਲੋਂ ਕੀਤਾ ਗਿਆ ।ਇਸ ਮੌਕੇ ਸ੍ਰ ਬਿੱਕਰ ਸਿੰਘ,ਪੰਚ ਕੁਲਵਿੰਦਰ ਸਿੰਘ,ਇੰਦਰਜੀਤ ਸਿੰਘ,ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ,ਹਰਬੰਸ ਸਿੰਘ,ਮਿਸ਼ਰਾ ਸਿੰਘ,ਦੀਵਾਨ ਸਿੰਘ ਸਾਬਕਾ ਖੇਡ ਅਫਸਰ,ਬਲਵੰਤ ਸਿੰਘ ਮੱਲੀ੍ਹ,ਹਰਮੰਦਿਰ ਸਿੰਘ ,ਆਮ ਆਦਮੀ ਪਾਰਟੀ ਦੇ ਆਗੂ ਜਿੰਦਰ ਸਿੰਘ,ਰਾਜੂ ਸਿੰਘ,ਭਰਪੂਰ ਸਿੰਘ ਜਰਨੈਲ ਸਿੰਘ,ਬਲਾਕ ਸੰਮਤੀ ਮੈਂਬਰ ਜਸਮੇਲ ਸਿੰਘ ਤੋਂ ਇਲਾਵਾ ਸਕੂਲ ਸਟਾਫ ਮੈਂਬਰ ਸ੍ਰੀਮਤੀ ਰਵਿੰਦਰਜੀਤ ਕੌਰ,ਵਰਿੰਦਰਜੀਤ ਕੌਰ,ਬਲਵਿੰਦਰ ਕੌਰ ,ਅਮਨਦੀਪ ਕੌਰ ਵੀ ਹਾਜ਼ਰ ਸਨ।