2023-02-02 16:50:37 ( ਖ਼ਬਰ ਵਾਲੇ ਬਿਊਰੋ )
ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਅਤੇ ਅਦਾਕਾਰਾ ਕਿਆਰਾ ਅਡਵਾਨੀ 6 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਦੱਸ ਦੇਈਏ ਕਿ ਜੋੜੇ ਦਾ ਸ਼ਾਨਦਾਰ ਵਿਆਹ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿੱਚ ਹੋਵੇਗਾ। ਇਸ ਦੌਰਾਨ ਹੁਣ ਖਬਰਾਂ ਆ ਰਹੀਆਂ ਹਨ ਕਿ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਖਬਰਾਂ ਮੁਤਾਬਕ ਕਿਆਰਾ-ਸਿਧਾਰਥ ਦੇ ਸ਼ਾਨਦਾਰ ਵਿਆਹ ਦੇ 3 ਦਿਨਾਂ ਜਸ਼ਨ ਦੌਰਾਨ ਮਹਿਮਾਨਾਂ ਨੂੰ ਰਾਜਸਥਾਨੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ।