2023-02-02 10:25:15 ( ਖ਼ਬਰ ਵਾਲੇ ਬਿਊਰੋ )
ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਦੇ ਐਫਪੀਓ ਨੂੰ ਵਾਪਸ ਲੈਣ ਤੋਂ ਬਾਅਦ ਚੇਅਰਮੈਨ ਗੌਤਮ ਅਡਾਨੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਕੰਪਨੀ ਦੁਆਰਾ ਲਏ ਗਏ ਫੈਸਲੇ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ।
ਅਡਾਨੀ ਨੇ ਕਿਹਾ ਕਿ ਕੱਲ੍ਹ ਬਾਜ਼ਾਰ 'ਚ ਤੇਜ਼ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ। ਇਸ ਕਾਰਨ ਕੰਪਨੀ ਦੇ ਬੋਰਡ ਵੱਲੋਂ ਐਫਪੀਓ ਵਾਪਸ ਲੈ ਲਿਆ ਗਿਆ। ਬੋਰਡ ਦਾ ਵਿਚਾਰ ਹੈ ਕਿ ਸ਼ੇਅਰ ਦੀ ਕੀਮਤ ਡਿੱਗਣ ਤੋਂ ਬਾਅਦ ਐਫਪੀਓ ਨਾਲ ਜਾਣਾ ਨੈਤਿਕ ਤੌਰ 'ਤੇ ਸਹੀ ਨਹੀਂ ਹੈ।