2023-02-01 11:57:09 ( ਖ਼ਬਰ ਵਾਲੇ ਬਿਊਰੋ )
budget Live : ਅਰਟੀਫੀਸ਼ੀਅਲ ਇੰਟੈਲੀਜੈਂਸ ਲਈ 3 ਸੈਂਟਰ ਬਣਨਗੇ
ਇੰਜਨੀਅਰਿੰਗ ਸੰਸਥਾਵਾਂ ਵਿੱਚ 5ਜੀ ਐਪਸ ਲਈ 100 ਲੈਬਾਂ ਸਥਾਪਤ ਕੀਤੀਆਂ ਜਾਣਗੀਆਂ। IIT ਨੂੰ ਗ੍ਰਾਂਟ ਦੇ ਕੇ ਪ੍ਰਯੋਗਸ਼ਾਲਾ 'ਚ ਹੀਰਿਆਂ ਦੇ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ: ਨਿਰਮਲਾ ਸੀਤਾਰਮਨ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕਰ ਕਿਹਾ ਕਿ ਭਾਰਤ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਤਿੰਨ ਇੰਸਟੀਚਿਊਟ ਆਫ ਐਕਸੀਲੈਂਸ ਸਥਾਪਤ ਕੀਤੇ ਜਾਣਗੇ। ਇਹ ਤਿੰਨ ਵੱਖ-ਵੱਖ ਪ੍ਰਮੁੱਖ ਸੰਸਥਾਵਾਂ ਵਿੱਚ ਸਥਾਪਿਤ ਕੀਤੇ ਜਾਣਗੇ। ਆਰਟੀਫੀਸ਼ੀਅਲ ਇੰਟੈਲੀਜੈਂਸ ਇੱਥੇ ਖੇਤੀਬਾੜੀ, ਸਿਹਤ ਅਤੇ ਸ਼ਹਿਰੀ ਵਿਕਾਸ ਲਈ ਕੰਮ ਕਰੇਗੀ।
ਬੱਚਿਆਂ ਅਤੇ ਨੌਜਵਾਨਾਂ ਲਈ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਜਾਵੇਗੀ
ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਖੇਤੀਬਾੜੀ ਕਰਜ਼ੇ ਦਾ ਟੀਚਾ ਵਧਾ ਕੇ 20 ਲੱਖ ਕਰੋੜ ਰੁਪਏ ਕੀਤਾ ਜਾਵੇਗਾ।
ਖੇਤੀਬਾੜੀ ਨਾਲ ਸਬੰਧਤ ਸਟਾਰਟਅੱਪ ਨੂੰ ਪਹਿਲ ਦਿੱਤੀ ਜਾਵੇਗੀ।
2014 ਤੋਂ ਬਾਅਦ ਬਣੇ ਮੌਜੂਦਾ 157 ਮੈਡੀਕਲ ਕਾਲਜਾਂ ਦੇ ਨਾਲ ਮਿਲ ਕੇ 157 ਨਵੇਂ ਨਰਸਿੰਗ ਕਾਲਜ ਸਥਾਪਿਤ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਖਰਚਾ 66% ਵਧਾ ਕੇ 79,000 ਕਰੋੜ ਰੁਪਏ ਤੋਂ ਵੱਧ ਕੀਤਾ ਜਾ ਰਿਹਾ ਹੈ।
ਅਗਲੇ 3 ਸਾਲਾਂ ਵਿੱਚ, ਸਰਕਾਰ ਕਬਾਇਲੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੇ 740 ਏਕਲਵਿਆ ਮਾਡਲ ਸਕੂਲਾਂ ਲਈ 38,800 ਅਧਿਆਪਕਾਂ ਅਤੇ ਸਹਾਇਕ ਸਟਾਫ ਦੀ ਨਿਯੁਕਤੀ ਕਰੇਗੀ।
ਦੇਸ਼ ਵਿੱਚ 50 ਨਵੇਂ ਹਵਾਈ ਅੱਡੇ ਬਣਾਏ ਜਾਣਗੇ
ਇੱਕ ਕਰੋੜ ਕਿਸਾਨਾਂ ਤੋਂ ਕੁਦਰਤੀ ਖੇਤੀ ਕਰਾਵਾਂਗੇ: ਕੇਂਦਰੀ ਖਜ਼ਾਨਾ ਮੰਤਰੀ
2030 ਤੱਕ 5 MMT ਦੇ ਗ੍ਰੀਨ ਹਾਈਡ੍ਰੋਜਨ ਉਤਪਾਦਨ ਤੱਕ ਪਹੁੰਚਣ ਦਾ ਟੀਚਾ
FM ਦਾ ਦਾਅਵਾ 47.8 ਕਰੋੜ ਜਨ ਧਨ ਖਾਤੇ ਖੋਹਲੇ ਗਏ
ਲੈਬ 'ਚ ਪੈਦਾ ਹੋਰ ਵਾਲੇ ਹੀਰਿਆਂ 'ਤੇ ਕਸਟਮ ਡਿਊਟੀ ਘਟਾਈ ਜਾਵੇਗਾ:FM
5G ਐਪ ਤਿਆਰ ਲਈ 100 ਲੈਬ ਖੁੱਲ੍ਹਣਗੀਆਂ: ਵਿੱਤ ਮੰਤਰੀ
ਇੱਕ ਕਰੋੜ ਕਿਸਾਨਾਂ ਤੋਂ ਕੁਦਰਤੀ ਖੇਤੀ ਕਰਾਵਾਂਗੇ:ਵਿੱਤ ਮੰਤਰੀ
ਕੁਦਰਤੀ ਖੇਤੀ ਲਈ PM ਪ੍ਰਣਾਮ ਯੋਜਨਾ ਰਾਹੀਂ ਮਦਦ ਕੀਤੀ ਜਾਵੇਗੀ
ਲੈਬ 'ਚ ਪੈਦਾ ਹੋਰ ਵਾਲੇ ਹੀਰਿਆਂ 'ਤੇ ਕਸਟਮ ਡਿਊਟੀ ਘਟਾਈ ਜਾਵੇਗਾ:FM