2021-03-06 13:25:22 ( ਖ਼ਬਰ ਵਾਲੇ ਬਿਊਰੋ )
ਚੰਡੀਗਡ਼੍ਹ ਦੇ ਹੱਲੂਮਾਜਰਾ ਨਜ਼ਦੀਕ ਜੰਗਲਾਤ ਖੇਤਰ 'ਚ 6 ਸਾਲਾ ਲਡ਼ਕੀ ਦੀ ਭੇਦਭਰੀ ਹਾਲਤ 'ਚ ਅਰਧ ਨਗਨ ਲਾਸ਼ ਬਰਾਮਦ ਹੋਣ ਨਾਲ ਏਰੀਏ 'ਚ ਸਨਸਨੀ ਫੈਲ ਗਈ। 4ਇਹ ਵੀ ਸਮਝਿਆ ਜਾ ਰਿਹਾ ਹੈ ਕਿ ਬੱਚੀ ਦੇ ਕਤਲ ਤੋਂ ਪਹਿਲਾਂ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੋਵੇ ।ਜਿਸ ਦਾ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ।ਮੌਕੇ ਤੇ ਪੁੱਜੀ ਪੁਲਸ ਬੱਸ ਵੱਖ ਵੱਖ ਥਿਊਰੀਆਂ ਤੇ ਕੰਮ ਕਰ ਰਹੀ ਹੈ । ਇਸ ਸਬੰਧੀ ਬੀਤੇ ਦਿਨੀਂ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਸੰਬੰਧੀ ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਪਿਛਲੇ 30 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ 'ਚ ਰਹਿ ਰਹੇ ਹਨ 'ਤੇ ਉਨ੍ਹਾਂ ਦੇ ਤਿੰਨ ਬੱਚੇ ਜਿਨ੍ਹਾਂ ਚੋਂ ਇਹ ਲਡ਼ਕੀ ਸਭ ਤੋਂ ਵੱਡੀ ਸੀ ਜੋ ਕਿ ਸਰਕਾਰੀ ਸਕੂਲ 'ਚ ਨਰਸਰੀ ਕਲਾਸ 'ਚ ਪੜ੍ਹਦੀ ਸੀ। ਇਸ ਸੰਬੰਧੀ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਦੋ ਵਾਰ ਟਿਊਸ਼ਨ ਕਲਾਸਾਂ ਲਗਾਉਣ ਲਈ ਘਰ ਦੇ ਨਜ਼ਦੀਕ ਹੀ ਜਾਂਦੀ ਸੀ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਟਿਊਸ਼ਨ ਲਗਾਉਣ ਤੋਂ ਬਾਅਦ ਸ਼ਾਮ ਨੂੰ ਟਿਊਸ਼ਨ ਲਗਾਉਣ ਲਈ ਘਰ ਤੋਂ ਗਈ ਸੀ ਪਰ ਉਥੋਂ ਪਤਾ ਚੱਲਿਆ ਕਿ ਉਹ ਟਿਊਸ਼ਨ 'ਤੇ ਨਹੀਂ ਪਹੁੰਚੀ।ਜਿਸ ਤੋਂ ਬਾਅਦ ਪਰਿਵਾਰ ਨੇ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।ਪਿਤਾ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਲੜਕੀ ਦਾ ਕੁਝ ਪਤਾ ਨਾ ਲੱਗਣ 'ਤੇ ਥਾਣਾ 31 ਪੁਲਿਸ ਸਟੇਸ਼ਨ 'ਚ ਲਡ਼ਕੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਪਰਿਵਾਰਕ ਮੈਂਬਰਾਂ ਨਾਲ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਦੇਰ ਰਾਤ ਤਕ ਲੜਕੀ ਦਾ ਕੁੱਝ ਪਤਾ ਨਹੀਂ ਚੱਲਿਆ ਪਰ ਸਵੇਰੇ ਦੁਬਾਰਾ ਪੁਲਿਸ 'ਤੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਸਵੇਰੇ ਪੁਲਿਸ ਦੇ ਨਾਲ ਸ਼ਮਸ਼ਾਨਘਾਟ ਦੇ ਪਿਛਲੇ ਪਾਸੇ ਜੰਗਲੀ ਖੇਤਰ 'ਚ ਲੜਕੀ ਦੀ ਭਾਲ ਕਰ ਰਹੇ ਸਨ ਤਾਂ ਉਸ ਦੀ ਲੜਕੀ ਮ੍ਰਿਤਕ ਪਾਈ ਗਈ ਜੋ ਕਿ ਅੱਧ ਨਗਨ ਹਾਲਤ ਵਿੱਚ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।