2021-03-03 17:17:59 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ 3 ਮਾਰਚ :- ਅੱਜ ਵਿਧਾਨ ਸਭਾ ਤੀਸਰੇ ਦਿਨ ਦੇ ਬਜਟ ਸਮਾਗਮ ਵੀ ਪੂਰੀ ਤਰ੍ਹਾਂ ਹਗਾਮੇ ਭਰਪੂਰ ਤੇ ਰੋਲੇ ਰੱਪੇ ਵਾਲਾ ਰਿਹਾ। ਪ੍ਰਸਨ ਕਾਲ ਸੁਰੂ ਹੋਣ ਤੇ ਬਾਅਦ ਸਿਫਰ ਕਾਲ ਵਿਚ ਦੋਵਾ ਵਿਰੋਧੀ ਪਾਰਟੀਆ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਰਕਾਰ ਪ੍ਰਤੀ ਆਪਣੀ ਨਿਰਾਸਤਾ ਪ੍ਰਗਟ ਕਰਦੇ ਹੋਏ ਸਦਨ ਵਿਚ ਵਾਕ ਆਉਟ ਕਰ ਗਏ। ਸਿਫਰ ਕਾਲ ਤੋਂ ਬਾਅਦ ਸਪੀਕਰ ਧਿਆਨ ਦਿਆਉ ਮਤਾਂ ਰੱਖਣ ਲਈ ਕਿਹਾ ਗਿਆ। ਇਸ ਤੋਂ ਬਾਅਦ ਕਾਰਜ ਸਲਾਕਾਰ ਕਮੇਟੀ ਦੀ ਪਹਿਲੀ ਰਿਪੋਰਟ ਪੇਸ ਕੀਤੀ ਗਈ। ਸੱਸਦੀ ਮਾਮਲਿਆ ਮੰਤਰੀ ਵੱਲੋਂ ਸਦਨ ਦੀ ਮੇਜ ਤੇ ਵੱਖ-ਵੱਖ ਵਿਭਾਗਾ ਦੇ 11 ਰਿਪੋਰਟਾਂ ਪੇਸ ਕੀਤੀਆ। ਇਸ ਤੋਂ ਬਾਅਦ ਸਪੀਕਰ ਵਿਧਾਨ ਸਭਾ ਨੇ 2 ਮਾਰਚ, 2021 ਨੂੰ ਡਾਕਟਰ ਰਾਜ ਕੁਮਾਰ ਵੇਰਕਾ, ਐਮ.ਐਲ.ਏ ਵੱਲੋਂ ਪੇਸ ਕੀਤਾ ਰਾਜਪਾਲ ਦਾ ਭਾਸਣ ਅਤੇ ਹਰਮਿੰਦਰ ਸਿੰਘ ਗਿੱਲ, ਵੱਲੋਂ ਪ੍ਰੋੜਤਾ ਕੀਤੀ ਅਤੇ ਅੱਗੇ ਬਿਹਸ ਸੁਰੂ ਕਰਵਾਈ। ਅੱਜ ਪ੍ਰਸਨ ਕਾਲ ਖਤਮ ਹੋਣ ਤੋਂ ਬਾਅਦ ਸਿਫਰ ਕਾਲ ਪੁਰਾ ਹਗਾਮੇ ਪੂਰਨ ਰਿਹਾ। ਇਹ ਹਗਾਮਾ ਸ੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾ ਨੇ ਆਪਣੇ-ਆਪਣੇ ਮੁੱਦੇ ਨੂੰ ਰੱਖਣ ਲਈ ਕੀਤਾ ਗਿਆ। ਅਤੇ ਜਦੋ ਇਹਨਾ ਦੀ ਕੋਈ ਸੁਣਵਾਈ ਨਹੀ ਹੋਈ ਤਾਂ ਇਹ ਵਾਕਆਉਟ ਕਰ ਗਏ। ਸਭ ਤੋਂ ਪਹਿਲਾ ਵਿਕਰਮਜੀਤ ਸਿੰਘ ਮਜੀਠਿਆ ਨੇ ਸਦਨ ਵਿਚ ਅਖਬਾਰਾ ਦਾ ਹਵਾਲਾ ਦੇ ਕੇ ਮਲਾਜਮਾਂ ਦੀਆ ਮੰਗਾ ਦਾ ਮੁੱਦਾ ਉਠਾਇਆ। ਖਾਸ ਕਰ ਕੇ ਜਿਹੜੇ ਮੁਲਾਜਮ ਆਉਟ ਸੋਰਸਿਗ/ਕੋਨਟਰੈਕਟ ਬੇਸ ਅਤੇ ਕੱਚੇ ਮੁਲਾਜਮ ਜਿਨ੍ਹਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ। ਉਹਨਾਂ ਨੇ ਕਿਹਾ ਕਿ ਮੁਲਾਜਮਾ ਨੂੰ ਪੂਰੀਆ ਤਨਖਾਹਾ ਅਤੇ ਭੱਤੇ ਤੱਕ ਨਹੀ ਮਿਲ ਰਹੇ। ਉਹਨਾਂ ਨੇ ਤਨਖਾਹ ਨਾ ਦੇਣ ਨੂੰ ਲੈ ਕੇ ਇਕ ਮਾਲੀ ਦੀ ਖੁਦ ਖੁਸੀ ਦਾ ਮਾਮਲਾ ਵੀ ਉਠਾਇਆ। ਇਸੇ ਸਮੇਂ ਪਿਛਲੇ 2 ਦਿਨਾਂ ਤੋ ਜੋ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਕਰਮਜੀਤ ਸਿੰਘ ਮਜੀਠਿਆ ਅਤੇ ਕਾਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ, ਵਿਚਕਾਰ ਨਿਜੀ ਤੋਰ ਤੇ ਪਰਿਵਾਰਾ ਤੇ ਹਮਲੇ ਕਰਨੇ ਉਹ ਅੱਜ ਵੀ ਜਾਰੀ ਰਹੇ। ਭਾਵੇ ਸਪੀਕਰ ਨੇ ਇਤਰਾਜ ਯੋਗ ਸਬਦ ਸਦਰ ਦੀ ਕਾਰਵਾਈ ਵਿਚ ਘਡਵਾ ਦਿੱਤੇ। ਉਹਨਾਂ ਨੇ ਪੰਜਾਬ ਦੇ ਹਲਾਤਾ ਵਾਰੇ ਵੀ ਸਦਨ ਵਿਚ ਕੁਝ ਗੱਲਾ ਪੇਸ ਕੀਤੀਆ। ਉਹਨਾ ਨੇ ਉੱਤਰ ਪ੍ਰਦੇਸ ਦੇ ਮੁਖਤਿਆਰ ਅਨਸਾਰੀ ਦਾ ਮਾਮਲਾ ਵੀ ਅੱਜ ਉਠਾਇਆ ਅਤੇ ਮੰਗ ਕੀਤੀ ਕੀ ਸਾਰੇ ਮਾਮਲਿਆ ਦੀ ਮੰਗ CBI ਤੋ ਕਰਵਾਈ ਜਾਵੇ। ਕਿਉਕੇ ਪੰਜਾਬ ਵਿਚ ਡਕਾਇਤੀ/ਫਰੋਤੀਆ/ਮਡਰਰ/ਲੁਟ ਖੋਹ ਦੀਆ ਵਾਰਦਾਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਸਮੇ ਵਿਰੁੱਧੀ ਧਿਰ ਤੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਪੋਸਟ ਮੈਟ੍ਰਿਕ ਦਾ ਮਾਮਲਾ ਉਠਾਇਆ। ਉਹਨਾਂ ਨੇ ਕਿਹਾ ਕਿ ਸਕੋਲਸਿਪ ਸਮੇ ਸਿਰ ਨਾ ਦੇਣ ਕਰਕੇ ਵਿਦਿਆਰਥੀਆ ਨੂੰ ਯੂਨੀਵਰਸਿਟੀਆਂ ਅਤੇ ਕਾਲਜਾ ਵੱਲੋਂ ਡਿਗਰੀਆਂ ਨਹੀ ਦਿੱਤੀਆ ਗਈਆ। ਇਸੀ ਸਮੇ ਉਹਨਾ ਨੇ ਐਸ.ਏ.ਐਸ. ਨਗਰ ਮੋਹਾਲੀ ਦੀ ਇਕ ਸਸਤੇ ਭਾਅ ਵਿਚ ਵੇਚੀ ਜਮੀਨ ਦਾ ਮਾਮਲਾ ਵੀ ਉਠਾਇਆ। ਇਹ ਜਮੀਨ ਕੋਈ 400 ਕਰੋੜ ਰੁਪਏ ਦੀ ਹੈ। ਪਰ ਵਿਭਾਗ ਦੇ ਅਧਿਕਾਰੀਆ ਨੇ ਇਹ ਜਮੀਨ 90 ਕਰੋੜ ਵਿਚ ਦੇ ਦਿੱਤੀ। ਉਹਨਾਂ ਨੇ ਇਸ ਮਾਮਲੇ ਦੀ ਉਚ ਪੱਧਰੀ ਜਾਚ ਦੀ ਮੰਗ ਕੀਤੀ। ਚੀਮਾ ਵੱਲੋਂ ਇਕ ਮਾਮਲਾ ਆਨੰਦਪੁਰ ਸਾਹਿਬ ਦਾ ਵੀ ਉਠਾਇਆ ਜਿਸ ਵਿਚ ਉਹਨਾ ਨੇ ਦੱਸਿਆ ਕਿ 980 ਖੈਰ ਦੇ ਦਰੱਖਤ ਸਿਰਫ ਅਧਿਕਾਰੀਆ ਨੇ ਮਿਲੀ ਭੁਕ ਨਾਲ 40 ਲੱਖ ਵਿਚ ਵੇਚ ਦਿੱਤੇ। ਜਦੋਂ ਕਿ ਮਾਰਕਿਟ ਵਿਚ ਉਹਨਾ ਦਾ ਰੇਟ 2 ਕਰੋੜ ਰੁਪਏ ਬਣਦਾ ਹੈ। ਇਹ ਮਾਮਲਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਹਲਕੇ ਦਾ ਸੀ। ਜਿਸ ਨੂੰ ਸਪੀਕਰ ਸਾਹਿਬ ਨੇ ਚੇਲਜ ਕੀਤਾ ਅਤੇ ਕਿਹਾ ਕਿ ਇਸ ਸਬੰਧੀ ਜੋ ਵੀ ਪ੍ਰਕਿਰਿਆ ਹੋਈ ਹੈ। ਉਹ ਬਿਲਕੁਲ ਪਾਰਦਰਸੀ ਹੋਈ ਹੈ। ਇਸ ਵਿਚ ਕੋਈ ਬੇਨਜਮੀ ਨਹੀ ਹੋਈ। ਇਸੇ ਸਮੇ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਨੀਲੇ ਕਾਰਡਾ ਦਾ ਉਠਾਇਆ ਗਿਆ। ਜਿਸ ਵਿਚ ਉਹਨਾ ਨੇ ਦੋਸ ਲਗਾਇਆ ਕਿ ਨੀਲੇ ਕਾਰਡ ਬਣਨ ਤੋਂ ਲੋੜ ਮੰਦ ਵਿਅਕਤੀ ਰਿਹ ਗਏ। ਜਦੋ ਕੀ ਵੱਡੇ ਕਿਸਾਨਾ ਅਤੇ ਹੋਰ ਵਰਗ ਦੇ ਵਿਅਕਤੀਆ ਦੇ ਬਣਾ ਦਿੱਤੇ। ਜੋ ਨਿਯਮਾਂ ਦੇ ਉਲਟ ਬਣਾਏ ਗਏ। ਇਸੇ ਤਰ੍ਹਾਂ ਉਹਨਾਂ ਨੇ ਸਮਾਰਟ ਕਾਰਡ ਬਣਾਉਣ ਦਾ ਵੀ ਮੁੱਦਾ ਉਠਾਇਆ। ਉਹਨਾਂ ਨੇ ਕਿਹਾ ਕਿ ਸਮਾਰਟ ਕਾਰਡ ਬਣਾਉਣ ਸਮੇ ਭਾਰੀ ਵਿਤਕਰਾ ਅਤੇ ਬੇਅਨਸਾਫੀ ਹੋਈ ਹੈ। ਇਹਨਾ ਵਿਚ ਗਰੀਬ ਪਰਿਵਾਰਾ ਦੇ ਅਤੇ ਕਮਜੋਰ ਵਰਗ ਦੇ ਨਾਮ ਕੱਟੇ ਗਏ। ਆਮ ਆਦਮੀ ਦੀ ਵਿਧਾਇਕ ਸਰਬਜੀਤ ਮਾਣਕੀ ਵੱਲੋਂ ਬੇਰੋਜਗਾਰ ਅਧਿਆਪਕਾ ਦੀ ਵੀ ਮੁੱਦਾ ਉਠਾਇਆ ਗਿਆ। ਆਮ ਆਦਮੀ ਵਿਧਾਇਕਾ ਵੱਲੋਂ ਆਪਣੇ ਹੱਥਾ ਵਿਚ ਚਿੱਟੇ ਤਖਤੀਆਂ ਫੜੇ ਹੋਏ ਸਨ। ਅਤੇ ਉਹ ਨਾਅਰੇ ਵਾਜੀ ਕਰਦੇ ਹੋਏ ਸਪੀਕਰ ਦੀ ਬੈਲ ਅੱਗੇ ਆ ਗਏ। ਉਹ ਇਹ ਮੰਗ ਕਰ ਰਹੇ ਸਨ ਕਿ ਸਰਕਾਰ ਬਿਜਲੀ ਦੇ ਰੇਟ ਵਾਪਸ ਲਏ ਅਤੇ ਬਿਜਲੀ ਸਬੰਧੀ ਕੀਤੇ ਸਮਝੋਤੇ ਵਾਪਸ ਕੀਤੇ ਜਾਣ। ਪੈਟਰੋਲ ਅਤੇ ਡੀਜਲ ਦੇ ਟੈਕਸ ਘਟਾਏ ਜਾਣ ਤਾਂ ਜੋ ਇਹ ਸਸਤਾ ਮਿਲ ਸਕੇ। ਮਹਿਗਾਈ ਵਿਰੁਧ ਨਾਅਰੇ ਵਾਜੀ ਕਰਦੇ ਹੋਏ ਸਦਨ ਤੋਂ ਬਾਹਰ ਚੱਲੇ ਗਏ। ਇਸ ਤੋਂ ਪਹਿਲਾ ਸ੍ਰੋਮਣੀ ਅਕਾਲੀ ਦੇ ਵਿਧਾਇਕਾ ਜਿਨ੍ਹਾਂ ਦੀ ਅਗਵਾਈ ਵਿਕਰਮਜੀਤ ਸਿੰਘ ਮਜੀਠਿਆ ਕਰ ਰਹੇ ਸਨ। ਉਹ ਵੀ ਨਾਅਰੇ ਵਾਜੀ ਕਰਦੇ ਸਪੀਕਰ ਦੀ ਵੈਲ ਅੱਗੇ ਆ ਗਏ। ਅਤੇ ਮੁਲਾਜਮਾ ਦੀਆ ਮੰਗਾ ਆਦਿ ਨੂੰ ਲੈ ਕੇ ਸਦਨ ਵਿਚੋਂ ਨਾਰੇ ਲਗਾਉਦੇ ਹੋਏ ਬਾਹਰ ਚਲੇ ਗਏ। ਪ੍ਰਸਨ ਕਾਲ ਦੋਰਾਨ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਰਤ ਨੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਦੇ ਸਵਾਲ ਦੇ ਜਵਾਬ ਵਿਚ ਦੱਸਿਆ " ਰਾਜ ਵਿਚ ਪ੍ਰਾਈਵੇਟ ਫਾਰੈਸਟਰੀ ਜਾਂ ਐਗਰੋ ਫਾਰੈਸਟਰੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਬੂਟੇ ਲਗਾਉਣ ਲਈ ਸਬਮਿਸ਼ਨ ਆਨ ਐਗਰੋਫਾਰੈਸਟਰੀ ਸਕੀਮ ਅਨੁਸਾਰ ਬਣਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਲੋਨਲ ਕਿਸਨ ਦੇ ਚੰਗੀ ਬੜਤ ਵਾਲੇ ਬੂਟੇ ਨਮੂਨੇ ਦੇ ਤੌਰ ਤੇ ਕਿਸਾਨਾਂ ਨੂੰ ਗਰੀਨ ਪੰਜਾਬ ਮਿਸ਼ਨ ਤਹਿਤ ਫਰੀ ਵੀ ਵੰਡੇ ਗਏ ਹਨ। ਰਾਜ ਸਰਕਾਰ ਦੀ ਘਰ-ਘਰ ਹਰਿਆਲੀ ਸਕੀਮ ਤਹਿਤ ਰਾਜ ਵਿੱਚ ਲਾਭਪਾਤਰੀਆਂ ਨੂੰ ਮੁਫਤ ਬੂਟੇ ਸਪਲਾਈ ਕੀਤੇ ਜਾ ਰਹੇ ਹਨ। ਗਰੀਨ ਪੰਜਾਬ ਮਿਸ਼ਨ ਸਕੀਮ ਤਹਿਤ ਸਾਲ 2019-20 ਦੋਰਾਨ 11.98 ਲੱਖ ਪੌਦੇ ਵਣ ਵਿਭਾਗ ਵੱਲੋਂ ਲਾਭਪਾਤਰੀਆਂ ਨੂੰ ਮੁੱਹਈਆ ਕਰਾਏ ਗਏ ਸਨ, ਜਿਸ ਤੇ ਕੁੱਲ 81.56 ਲੱਖ ਰੁਪਏ ਦਾ ਖਰਚਾ ਹੋਇਆ। ਇਸ ਤੋਂ ਇਲਾਵਾ ਘਰ-ਘਰ ਹਰਿਆਲੀ ਸਕੀਮ ਤਹਿਤ ਲੋਕਾਂ ਨੂੰ 30 ਲੱਖ ਬੂਟੇ ਮੁਹੱਈਆ ਕਰਵਾਏ ਗਏ ਹਨ, ਜਿਸ ਤੇ 331.84 ਲੱਖ ਦਾ ਖਰਚ ਆਇਆ ਹੈ। ਸਾਲ 2019-20 ਦੌਰਾਨ 3736 ਲਾਭਪਾਤਰੀ ਕਿਸਾਨਾਂ ਵੱਲੋਂ ਕੁੱਲ 45.51 ਲੱਖ ਰੁੱਖਾਂ ਦੇ ਲਗਾਏ ਹੋਏ ਪੌਦੇ ਵਣ ਵਿਭਾਗ ਨਾਲ ਰਜਿਸਟਰ ਕੀਤੇ ਗਏ ਸਨ ਅਤੇ ਇਸ ਸਕੀਮ ਤਹਿਤ ਲਾਭਪਾਤਰੀ ਕਿਸਾਨਾਂ ਨੂੰ 534.08 ਲੱਖ ਰੁਪਏ ਦੀ ਸਬਸਿਡੀ ਸਾਲ 2019-20 ਦੌਰਾਨ ਮੁਹੱਈਆ ਕਰਵਾਈ ਗਈ ਹੈ। ਰਜੀਆ ਸੁਲਾਤਾਨਾ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਨੇ ਵਿਧਾਇਕ ਅਮਨ ਅਰੋੜਾ ਦੇ ਸਵਾਲ ਵਿਚ ਦੱਸਿਆ ਕਿ ਸਾਲ 2017-2018, 2018-2019, 2019-2020 ਅਤੇ 2020-2021 ਦੋਰਾਨ ਪੰਜਾਬ ਰਾਜ ਅੰਦਰ ਬਣੇ ਪਖਾਨਿਆ ਦੀ ਗਿਣਤੀ ਅਤੇ ਉਨ੍ਹਾਂ ਤੇ ਖਰਚ ਕੀਤੇ ਪੈਸਿਆਂ ਦਾ ਵੇਰਵਾ ਇਸ ਤਰ੍ਹਾਂ ਹੈ। ਸਾਲ ਟਾਇਲਟਾਂ ਦੀ ਗਿਣਤੀ ਖਰਚ (ਕਰੋੜਾ ਰੁਪਏ ਵਿਚ) 2017-2018 1,55,587 233.38 ਕਰੋੜ 2018-2019 62,860 4.29 ਕਰੋੜ 2019-2020 8,433 12.65 ਕਰੋੜ 2020-2021 62,831 75.40 ਕਰੋੜ ਪੰਜਾਬ ਦੇ ਸਥਾਨਿਕ ਸਰਕਾਰਾ ਬਾਰੇ ਮੰਤਰੀ ਬ੍ਰਹਮ ਮਹਿਦਰਾ ਨੇ ਅੱਜ ਦੱਸਿਆ ਕਿ ਸਰਕਾਰ ਦੇ ਨਕਸਿਆ ਨੂੰ ਆਫਲਾਈਨ ਕਰਨ ਦੀ ਕੋਈ ਤਜਵੀਜ ਵਿਚਾਰ ਅਧੀਨ ਨਹੀ ਹੈ। ਨਕਸੇਂ ਜੋ ਹੈ ਆਉਨਲਾਈਨ ਹੀ ਪਾਸ ਹੋਣਗੇ। ਉਹਨਾ ਨੇ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ਵਲੋਂ ਨਕਸ਼ੇ ਪਾਸ ਕਰਨ ਲਈ ਸਰਕਾਰ ਦੀ ਈਗਵਰਨੈਂਸ ਨੀਤੀ ਤਹਿਤ ਇੱਕ ਖਾਸ ਪੋਰਟਲ ਈ-ਨਕਸਾ ਤਿਆਰ ਕਰਕੇ 15.08.2018 ਤੋਂ ਸਾਰੇ ਨਕਸੇ ਇਸ ਪੋਰਟਲ ਰਾਹੀਂ ਪਾਸ ਕੀਤੇ ਜਾਂਦੇ ਹਨ। ਇਸ ਪੋਰਟਲ ਦੇ ਕੰਮਕਾਜ ਸਬੰਧੀ ਆਉਣ ਵਾਲਈਆਂ ਦਿੱਕਤਾਂ ਦੇ ਨਿਵਾਰਨ ਲਈ ਹੈਲਪਡੈਸਕ ਦੀ ਸਹੂਲਤ ਦਿੱਤੀ ਗਈ ਹੈ। ਜਿਸ ਦਾ ਈ- ਮੇਲ ਅਡਰੈਸ ਅਤੇ ਟੈਲੀਫੋਨ ਨੰ. ਵਿਭਾਗ ਦੀ ਇਸ ਵੈਬਸਾਈਟ ਤੇ ਦਰਸਾਇਆ ਗਿਆ ਹੈ। ਹੁਣ ਤੱਕ ਈ-ਨਕਸ਼ਾ ਪੋਰਟਲ ਰਾਹੀ 50284 ਨਕਸ਼ੇ ਆਨਲਾਈਨ ਪ੍ਰਵਾਨ ਕੀਤੇ ਜਾ ਚੁੱਕੇ ਹਨ। ਇਸ ਪੋਰਟਲ ਰਾਹੀ ਬਿਨੈਕਾਰ/ਆਰਕੀਟੈਕਟ ਆਪਣੀ ਫਾਈਲ ਦੀ ਮੁਵਮੈਂਟ ਬਿਨਾ ਦਫਤਰ ਜਾਏ ਆਨਲਾਈਨ ਘਰ ਬੈਠੇ ਹੀ ਚੈਕ ਕਰ ਸਕਦਾ ਹੈ। ਈ-ਨਕਸ਼ਾ ਪੋਰਟਲ ਤੇ ਇਸ ਸਮੇਂ 3574 ਪ੍ਰੋਫੈਸ਼ਨਲ/ ਆਰਕੀਟੈਕਟ ਰਜਿਸਟਰਡ ਹਨ। ਬਿਨੈਕਾਰ ਆਪਣੀ ਸੁਵਿਧਾ ਅਨੁਸਾਰ ਕਿਸੇ ਵੀ ਆਰਕੀਟੈਕਟ ਤੋਂ ਆਪਣਾ ਨਕਸ਼ਾ ਤਿਆਰ ਕਰਵਾ ਕੇ ਪੋਰਟਲ ਤੇ ਅੱਪਲੋਡ ਕਰ ਸਕਦਾ ਹੈ। ਕਾਉਂਸਲ ਆਫ ਆਰਕੀਟੈਕਸ ਦੇ ਲਾਈਸਸ ਹੋਲਡਰ ਆਰਕੀਟੈਕਟ ਸਿੱਧੇ ਤੋਰ ਤੇ ਈ-ਨਕਸ਼ਾ ਪੋਰਟਲ ਤੇ ਆਪਣੇ ਆਪ ਨੂੰ ਰਜਿਸਟਰ ਕਰਕੇ ਪੰਜਾਬ ਰਾਜ ਦੀਆਂ ਸਮੂਹ ਸ਼ਹਿਰੀ ਸਥਾਨਕ ਸੰਸਥਾਵਾਂ ਵਿਖੇ ਕੰਮ ਕਰ ਸਕਦੇ ਹਨ। ਇਸ ਤਰ੍ਹਾਂ ਭ੍ਰਿਸ਼ਟਾਚਾਰ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਇਸ ਸਬੰਧੀ ਦੱਸਿਆ ਜਾਂਦਾ ਹੈ ਕਿ ਸਥਾਨਕ ਸਰਕਾਰ ਵਿਭਾਗ ਵਿਖੇ ਈ-ਨਕਸ਼ਾ ਪੋਰਟਲ ਸੁਚਾਰੂ ਢੰਗ ਨਾਲ ਚਲ ਰਿਹਾ ਹੈ। ਇਸ ਲਈ ਆਫਲਾਈਨ ਨਕਸ਼ਿਆਂ ਦੀ ਪ੍ਰਵਾਨਗੀ ਸਬੰਧੀ ਕੋਈ ਵੀ ਤਜਵੀਜ ਵਿਚਾਰ ਅਧੀਨ ਨਹੀਂ ਹੈ। ਅੱਜ ਤੀਸਰੇ ਦਿਨ ਅਖੀਰ ਵਿਚ ਰਾਜਪਾਲ ਦੇ ਭਾਸਣ ਤੇ ਬਿਹਸ ਹੋਈ । ਇਸ ਤੋਂ ਬਾਅਦ ਸਪੀਕਰ ਵਿਧਾਨ ਸਭਾ ਨੇ 2 ਮਾਰਚ, 2021 ਨੂੰ ਡਾਕਟਰ ਰਾਜ ਕੁਮਾਰ ਵੇਰਕਾ, ਐਮ.ਐਲ.ਏ ਵੱਲੋਂ ਪੇਸ ਕੀਤਾ ਰਾਜਪਾਲ ਦਾ ਭਾਸਣ ਅਤੇ ਹਰਮਿੰਦਰ ਸਿੰਘ ਗਿੱਲ, ਵੱਲੋਂ ਪ੍ਰੋੜਤਾ ਕੀਤੀ ਅਤੇ ਅੱਗੇ ਬਿਹਸ ਸੁਰੂ ਕਰਵਾਈ। ਅਕਾਲੀ ਵਿਧਾਇਕ ਐਨ.ਕੇ. ਸਰਮਾ ਵੱਲੋਂ ਬਹਿਸ ਵਿਚ ਹਿੱਸਾ ਲੈਦਿਆ ਸਰਕਾਰ ਤੇ ਤਿੱਖੇ ਹਮਲੇ ਕੀਤੇ। ਉਹਨਾਂ ਨੇ ਕਿਹਾ ਕਿ ਸਰਕਾਰ ਹਰ ਪੱਖੋਂ ਫੇਲ ਹੋ ਚੁੱਕੀ ਹੈ। ਲਾਈਨ ਆਡਰ ਦੀ ਹਾਲਤ ਬਹੁਤ ਮਾੜੀ ਹੈ। ਕਰਾਈਮ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਹਲਾਤ ਇਹ ਬਣੇ ਹੋਏ ਹਨ ਕਿ ਕੋਈ ਵੀ ਆਪਣੀ ਆਪ ਨੂੰ ਸੁਰੱਖਿਅਤ ਨਹੀ ਸਮਝ ਰਿਹਾ। ਇਸੀ ਸਮੇਂ ਬਹਿਸ ਵਿਚ ਹਿੱਸਾ ਲੈਦਿਆ ਅਕਾਲੀ ਵਿਧਾਇਕ ਪਵਾਨ ਕੁਮਾਰ ਟੀਨੁ ਨੇ ਕਿਹਾ ਕਿ ਸਕੋਲਰਸਿਪ ਦਾ ਮਾਮਲਾ ਜੋ 309 ਕਰੋੜ ਰੁਪਏ 2018-2019 ਅਤੇ 2020 ਦੀ ਰਾਸੀ ਕਾਲਜਾ ਅਤੇ ਯੂਨੀਵਰਸਿਟੀਆਂ ਵਿਚ ਨਾ ਪਹੁੰਚਣ ਕਰਕੇ ਵਿਦਿਆਰਥੀਆਂ ਨੂੰ ਡਿਗਰੀਆਂ ਨਹੀ ਦਿੱਤੀਆ ਜਾ ਰਿਹੀਆ। ਇਹੀ ਮਾਮਲਾਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੋਰ ਮਾਣਕੇ ਅਤੇ ਹਰਪਾਲ ਸਿੰਘ ਚੀਮਾ ਵੱਲੋਂ ਵੀ ਉਠਾਇਆ ਗਿਆ। ਜਦੋਂ ਅਕਾਲੀ ਵਿਧਾਇਕ ਵੱਲੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਏ ਨਵੇ ਸਲਾਹਕਾਰ ਪ੍ਰਸਾਤ ਕਿਸੋਰ ਦਾ ਮੁੱਦਾ ਉਠਾਇਆ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਪੋਜੀਸਨ ਲੀਡਰ ਹਰਪਾਲ ਸਿੰਘ ਚੀਮਾ ਨੇ ਆਪਣੀ ਟਿੱਪਣੀ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਪਾਸ ਇਸ ਦੇ ਸਿਵਾਏ ਕੋਈ ਮੁੱਦਾ ਨਹੀ। ਪਿਛਲੇ 3 ਦਿਨ ਤੋਂ ਇਸੇ ਮੁੱਦੇ ਤੇ ਰੋਲਾ ਪਾ ਰਹੇ ਹਨ। ਇਸ ਬਹਿਸ ਵਿਚ ਜਿਨ੍ਹਾਂ ਵਿਧਾਇਕਾ ਨੇ ਹਿਸਾ ਲਿਆ ਉਹਨਾਂ ਵਿਚ ਹਰਪ੍ਰਤਾਪ ਸਿੰਘ ਵਡਾਲਾ, ਮੀਤ ਹਿਰ, ਪ੍ਰਸੀਪਲ ਬੁੱਧ ਰਾਮ, ਕੁੱਕੀ ਢਿੱਲੂ, ਸਰਨਜੀਤ ਸਿੰਘ ਢਿੱਲੂ ਅਤੇ ਡਾ. ਰਾਜ ਕੁਮਾਰ ਚੰਬੇਵਾਲ, ਤਰਸੇਮ ਸਿੰਘ ਡੀ.ਸੀ. ਨੇ ਹਿੱਸਾ ਲਿਆ। ਲਗਭਗ ਸਾਰੇ ਵਿਧਾਇਕਾ ਨੇ ਸਕੋਲਰਸਿਪ, ਮਾਇਨਿੰਗ, ਸਕੂਲਾਂ ਅਤੇ ਲਾਅ ਐਡ ਆਰਡਰ ਦੇ ਮੁੱਦੇ ਉਠਾਏ ਅਤੇ ਬਹਿਸ ਜਾਰੀ ਸੀ ਸਪੀਕਰ ਸਾਹਿਬ ਨੇ ਸਦਨ ਨੂੰ ਵੀਰਵਾਰ 10.00 ਵਜੇ ਤੱਕ ਉਠਾ ਦਿੱਤਾ।