2021-02-28 19:11:57 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ (ਅੰਕੁਰ ਤਾਂਗੜੀ ) ਆਪਣੇ ਆਪ ਨੂੰ ਗਵਰਨਰ ਦਾ ਓਐੱਸਡੀ ਦੱਸਣ ਵਾਲੇ ਵਿਅਕਤੀ ਨੂੰ ਚੰਡੀਗੜ੍ਹ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਜਿਸ ਕੋਲੋਂ ਪੁਲਸ ਨੇ ਭਾਰੀ ਮਾਤਰਾ ਵਿਚ ਸ਼ਰਾਬ ਵੀ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਿਕ ਆਰੋਪੀ ਦੀ ਪਹਿਚਾਣ ਮੁੰਡੀ ਖਰੜ ਦੇ ਰਹਿਣ ਵਾਲੇ ਪੰਜਾਹ ਸਾਲ ਗੁਰਨਾਮ ਸਿੰਘ ਦੇ ਰੂਪ ਵਿਚ ਹੋਈ ਹੈ ਇਸ ਸੰਬੰਧੀ ਸੈਕਟਰ 9 ਸਥਿਤ ਚੰਡੀਗੜ੍ਹ ਪੁਲਸ ਹੈੱਡਕੁਆਰਟਰ ਵਿਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਐਸ ਐਸਪੀ ਕੁਲਦੀਪ ਚਹਿਲ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤ ਮਿਲੀ ਸੀ ਕਿ ਸੈਕਟਰ 17 ਸਥਿਤ ਇਕ ਵਾਈਨ ਸ਼ਾਪ ਤੇ ਇਹ ਆਰੋਪੀ ਆਪਣੇ ਆਪ ਨੂੰ ਕਦੇ ਗਵਰਨਰ ਹਾਊਸ ਵਿਚ ਓਐਸਡੀ ਅਤੇ ਕਦੇ ਪ੍ਰਾਈਵੇਟ ਸੈਕਟਰੀ ਦੱਸ ਕੇ ਮਹਿੰਗੀਆਂ ਸ਼ਰਾਬਾਂ ਲੈ ਜਾਂਦਾ ਸੀ। ਪੁਲਸ ਨੇ ਦੱਸਿਆ ਕਿ ਅਰੋਪੀ ਮੁੰਡੀ ਖਰੜ ਵਿੱਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਪੁਲਸ ਨੇ ਇਹ ਵੀ ਦੱਸਿਆ ਗਿਆ ਕਿ ਫ਼ੜੇ ਗਏ ਆਰੋਪੀ ਨੇ ਸ਼ਹਿਰ ਦੇ ਤਿੰਨ ਅਲੱਗ ਅਲੱਗ ਵਾਈਨ ਸ਼ਾਪ ਤੋਂ ਮਹਿੰਗੀਆਂ ਸ਼ਰਾਬਾਂ ਖ਼ਰੀਦੀਆਂ ਇਹ ਆਰੋਪੀ ਸ਼ਹਿਰ ਵਿੱਚ ਕਰੀਬ ਡੇਢ ਮਹੀਨੇ ਤੋਂ ਐਕਟਿਵ ਸੀ ।
ਐੱਸਐੱਸਪੀ ਨੇ ਦੱਸਿਆ ਕਿ ਥਾਣਾ 17 ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸਐੱਚਓ ਰਾਮ ਰਤਨ ਦੀ ਅਗਵਾਈ ਵਿੱਚ ਇੱਕ ਟੀਮ ਗਠਿਤ ਕੀਤੀ ਟੀਮ ਵਿੱਚ ਸੈਕਟਰ 22 ਪੁਲਸ ਚੌਕੀ ਇੰਚਾਰਜ ਸਬ ਇੰਸਪੈਕਟਰ ਨਵੀਨ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੂੰ ਸ਼ਨੀਵਾਰ ਰਾਤ ਸੂਚਨਾ ਮਿਲੀ ਕਿ ਗਵਰਨਰ ਹਾਊਸ ਦੇ ਨਾਮ 'ਤੇ ਵਾਈਨ ਸ਼ਾਪ ਤੋਂ ਸ਼ਰਾਬ ਲੈਣ ਵਾਲਾ ਆਰੋਪੀ ਸੈਕਟਰ 22 ਵਿੱਚ ਹੈ ਟੀਮ ਨੇ ਸੂਚਨਾ ਦੇ ਆਧਾਰ 'ਤੇ ਆਰੋਪੀ ਨੂੰ ਟਰੈਪ ਲਗਾ ਕੇ ਗ੍ਰਿਫ਼ਤਾਰ ਕਰ ਲਿਆ