2021-02-26 12:23:21 ( ਖ਼ਬਰ ਵਾਲੇ ਬਿਊਰੋ )
ਹਰਿਆਣਾ 26 ਫ਼ਰਵਰੀ ਹਰਿਆਣਾ ਜੇਲ੍ਹ ਚ ਬੰਦ ਨੌਦੀਪ ਕੌਰ ਨੂੰ ਤੀਜੇ ਮਾਮਲੇ ਚ ਜ਼ਮਾਨਤ ਮਿਲ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਅੱਜ ਨੌਦੀਪ ਕੌਰ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਤੀਜੇ ਮਾਮਲੇ ਚ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਨੌਦੀਪ ਕੌਰ ਨੂੰ ਪਹਿਲਾਂ ਦੋ ਮਾਮਲਿਆਂ ਚ ਜ਼ਮਾਨਤ ਮਿਲ ਚੁੱਕੀ ਹੈ।