2021-02-03 21:48:25 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ ;- ਕਿਸਾਨ ਅੰਦੋਲਨ ਦੇ ਹੱਕ ਵਿੱਚ ਬੌਲੀਵੁੱਡ ਤੋ ਇਲਾਵਾ ਪੌਪ ਗਾਇਕਾ ਰਿਹਾਨਾ ਵੱਲੋਂ ਕੀਤੇ ਗਏ ਟਵੀਟ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਹ ਬੋਲਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਾਡੇ ਦੇਸ਼ ਦੀ ਤਰੱਕੀ ਲਈ ਚੁੱਕੇ ਗਏ ਭਾਰਤ ਸਰਕਾਰ ਦੇ ਕਦਮਾਂ ਤੇ ਵਿਦੇਸ਼ੀ ਲੋਕ ਨਾ ਬੋਲਣ ।ਪਰ ਇਸੇ ਦੌਰਾਨ ਹੀ ਅਮਰੀਕਾ ਤੋਂ ਪੋਰਨ ਫਿਲਮ ਸਟਾਰ ਮਿਆਂ ਖ਼ਲੀਫ਼ਾ ਵੱਲੋਂ ਕਿਸਾਨਾਂ ਦੀਆਂ ਫੋਟੋਆਂ ਪਾ ਕੇ ਦੋ ਅਲੱਗ ਅਲੱਗ ਟਵੀਟ ਕੀਤੇ ਗਏ ਹਨ । ਜਿਸ ਚ ਮੋਦੀ ਸਰਕਾਰ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਗਿਆ ਹੈ।ਉਸ ਨੇ ਆਪਣੇ ਟਵੀਟ ਵਿਚ ਇਹ ਵੀ ਕਿਹਾ ਹੈ ਜਿਹੜੇ ਅਦਾਕਾਰ ਸਰਕਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਲੱਗੇ ਹਨ ਉਨ੍ਹਾਂ ਨੂੰ ਜ਼ਰੂਰ ਬਿਨਾਂ ਸਿਫ਼ਾਰਸ਼ ਤੋਂ ਐਵਾਰਡ ਮਿਲਣਗੇ ।