2020-03-26 14:37:59 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ :- ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਦੇਸ਼ ਭਰ ਵਿੱਚ ਘਰਾਂ ਚ ਰਹਿਣ ਲਈ ਮਜਬੂਰ ਹੋਣ ਤੋਂ ਬਾਅਦ ਅੱਜ ਦੇਸ਼ ਦੀ ਆਰਥਿਕ ਸਥਿਤੀ ਅਤੇ ਸਿਹਤ ਸੇਵਾਵਾਂ ਵਿੱਚ ਰੁੱਝੀਆਂ ਟੀਮਾਂ ਲਈ ਭਾਰਤ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ।ਦੇਸ਼ ਦੀ ਖਜ਼ਾਨਾ ਮੰਤਰੀ ਨੇ 1ਕਰੋੜ੍ 70 ਲੱਖ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ l
ਕਰੋਨਾ ਵਾਇਰਸ ਦੀ ਮਹਾਂਮਾਰੀ ਦੀ ਚਪੇਟ ਚ ਆਏ ਪੀੜਤਾਂ ਨੂੰ ਬਚਾਉਣ ਲਈ ਲੱਗੇ ਡਾਕਟਰੀ ਅਮਲੇ ਲਈ 50 ਲੱਖ ਤੱਕ ਮਿਲੇਗਾ ਬੀਮਾ , 3 ਮਹੀਨੇ ਤੱਕ ਗਰੀਬਾਂ ਨੂੰ ਮੁਫਤ ਅਨਾਜ ਤੇ ਰਸੋਈ ਗੈਸ ਮਿਲਣਗੇ । ਨਿਰਮਾਣ ਮਜ਼ਦੂਰਾਂ ਲਈ 31 ਹਜਾਰ ਕਰੋਡ਼ਰੁ ਪਏ ਰੱਖੇ ਗਏ ਹਨ ਅਤੇ ਮਨਰੇਗਾ ਮਜ਼ਦੂਰਾਂ ਦੀਆਂ ਦਿਹਾੜੀ 182 ਤੋਂ ਵਧਾ ਕੇ 202 ਰੁਪਏ ਕਰ ਦਿੱਤੀ ਹੈ । 80 ਕਰੋੜ ਦਾ ਅਨਾਜ ਗਰੀਬਾਂ ਲਈ ਵੰਡਿਆ ਜਾਵੇਗਾ । 8.69 ਕਰੋੜ ਕਿਸਾਨਾਂ ਸਿੱਖ ਨੂੰ ਪ੍ਰਤੀ ਕਿਸਾਨ 2000 ਰੁਪਏ ਦਾ ਅਪਰੈਲ ਦੇ ਪਹਿਲੇ ਹਫਤੇ ਭੁਗਤਾਨ ਕਰ ਦਿੱਤਾ ਜਾਵੇਗਾ ।