2020-03-20 13:48:18 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ :- ਬਾਲੀਵੁੱਡ ਦੀ ਗਾਇਕਾ ਕਨਿਕਾ ਕਪੂਰ ਦੀ ਕਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਬਾਲੀਵੁੱਡ ਸੈਕਟਰ ਚ ਹਲਚਲ ਮੱਚ ਗਈ ਹੈ ।
ਦੱਸਿਆ ਜਾਂਦਾ ਹੈ ਕਿ ਕਨਿਕਾ ਕਪੂਰ ਪਿਛਲੇ ਦਿਨੀਂ ਲੰਡਨ (ਇੰਗਲੈਂਡ ) ਤੋਂ ਆਈ ਸੀ । ਉਸ ਨੇ ਲਖਨਊ ਚ ਇੱਕ ਵੀਵੀਆਈਪੀ ਸਮਾਗਮ ਦੌਰਾਨ ਸ਼ਮੂਲੀਅਤ ਵੀ ਕੀਤੀ ਸੀ ।ਜਿੱਥੇ ਕਿ ਇੱਕ ਹੋਟਲ ਵਿੱਚ ਠਹਿਰੀ ਸੀ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਮਾਗਮ ਚ ਇੱਕ ਸਾਬਕਾ ਮਹਿਲਾ ਮੁੱਖ ਮੰਤਰੀ ਤੋਂ ਇਲਾਵਾ ਕਈ ਲੋਕ ਮੌਜੂਦ ਸਨ ।ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਨਿਕਾਂ ਕਪੂਰ ਦੀ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਸਮਾਗਮ ਚ ਸ਼ਾਮਿਲ ਲੋਕਾਂ ਦੀ ਲਿਸਟ ਬਣਾਈ ਜਾ ਰਹੀ ਹੈ ਤਾਂ ਕਿ ਕਰੋਨਾ ਦਾ ਵਾਇਰਸ ਜ਼ਿਆਦਾ ਦੂਰ ਤੱਕ ਨਾ ਪੁੱਜੇ ।