2020-03-10 13:34:02 ( ਖ਼ਬਰ ਵਾਲੇ ਬਿਊਰੋ )
ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, ਰੰਗ-ਬਿਰੰਗੇ ਰੰਗਾ ਦਾ ਤਿਉਹਾਰ ਹੌਲੀ ਅੱਜ ਇਥੇ ਬਡ਼ੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇੱਥੋ ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਸਮੁੱਚੇ ਸ਼ਹਿਰ ਵਾਸੀਆਂ ਵੱਲੋਂ ਸਮੂਹਿਕ ਰੂਪ ਵਿੱਚ ਇੱਕ ਦੂੱਜੇ ਨਾਲ ਹੌਲੀ ਖੇਡੀ ਗਈ ਤੇ ਲੋਕਾਂ ਨੂੰ ਭਾਈਚਾਰੇ ਦਾ ਸੁਨੇਹਾ ਦਿੱਤਾ ਗਿਆ।
ਇਸ ਮੋੱਕੇ ਮੰਦਿਰ ਕਮੇਟੀ ਵੱਲੋਂ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਕੀਰਤਨ ਸਦਾ ਹਰਿ ਦੇ ਪ੍ਰਮੁੱਖ ਕਲਾਕਰ ਅਮਰਨਾਥ ਸ਼ਰਮਾ, ਰਾਕੇਸ਼ ਸਚਦੇਵਾ ਅਤੇ ਸੰਜੀਵ ਸ਼ਰਮਾ ਵੱਲੋਂ ਭਜਨ ਬੰਦਗੀ ਕਰਕੇ ਲੋਕਾਂ ਨੂੰ ਨਿਹਾਲ ਕੀਤਾ ਗਿਆ।
ਦੂਜੇ ਪਾਸੇ ਅੱਜ ਹੌਲੀ ਦੇ ਤਿਉਹਾਰ ਉੱਤੇ ਕੋਰੋਨਾਵਾਇਰਸ ਦਾ ਪਰਛਾਵਾਂ ਪ੍ਰਤੱਖ ਰੂਪ ਵਿੱਚ ਵੇਖਣ ਨੂੰ ਮਿਲਿਆ। ਦੁਕਾਨਦਾਰ ਮਹੇਸ਼ ਬੱਤਰਾਂ ਮੁਤਾਬਿਕ ਪਿਛਲੇ ਹੌਲੀ ਤਿਉਹਾਰ ਨਾਲੋਂ ਇਸ ਵਾਰ ਬਜਾਰ ਵਿੱਚ ਰੰਗਾ ਦੀ ਖ਼ਰੀਦਦਾਰੀ ਨੂੰ ਲੈ ਕੇ ਉਤਸ਼ਾਹ ਘੱਟ ਰਿਹਾ ਹੈ।
ਸ਼ੋਸ਼ਲ ਮੀਡੀਆ ਰਾਹੀਂ ਕਰੋਨਾਵਾਇਰਸ ਸੰਬੰਧੀ ਹੋਏ ਪ੍ਰਚਾਰ ਕਾਰਨ ਲੋਕਾਂ ਦਾ ਰੰਗਾਂ ਪ੍ਰਤੀ ਉਤਸਾਹ ਘੱਟ ਰਿਹਾ। ਇਸ ਮੌਕੇ ਹੌਲੀ ਦੇ ਤਿਓਹਾਰ ਨੂੰ ਵੇਖਦਿਆਂ ਪੁਲੀਸ ਚੌਕਸ ਵਿਖਾਈ ਗਈ।
ਇਸ ਵਾਰ ਬਾਲਾ ਜੀ ਸੰਕੀਰਤਨ ਮੰਡਲ ਵਲੋਂ ਗੋਸ਼ਾਲਾਧਾਮ ਵਿੱਚ ਮਨਾਇਆ ਜਾਣ ਵਾਲਾ ਹੌਲੀ ਦਾ ਤਿਉਹਾਰ ਮੰਡਲ ਵੱਲੋਂ ਰੱਦ ਕੀਤਾ ਗਿਆ ਜਿਸ ਕਾਰਨ ਲੋਕਾਂ ਵਿਚ ਨਿਰਾਸ਼ਾ ਸਾਫ ਤੋਰ 'ਤੇ ਵੇਖਣ ਨੂੰ ਮਿਲੀ