ਤਾਜਾ ਖਬਰਾਂ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਉੱਤਰ-ਪੂਰਬੀ ਭਾਰਤ ਨਾਲ ਸੰਬੰਧਤ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਅਤੇ ਪ੍ਰੋ-ਵਾਈਸ ਚਾਂਸਲਰ ਪ੍ਰੋ. ਕਿਰਣ ਹਜ਼ਾਰਿਕਾ ਦੀ ਰਹਿਨੁਮਾਈ ਹੇਠ “ਨੌਰਥ ਈਸਟ ਕਲਚਰਲ ਫੈਸਟ” ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚਕਾਰ ਸੱਭਿਆਚਾਰਕ ਸਾਂਝ ਨੂੰ ਵਧਾਉਣਾ ਅਤੇ ਉੱਤਰ-ਪੂਰਬੀ ਰਾਜਾਂ ਦੀ ਵਿਲੱਖਣ ਪਰੰਪਰਾਵਾਂ ਨੂੰ ਪ੍ਰਮੋਟ ਕਰਨਾ ਸੀ। ਸਮਾਗਮ ਦੌਰਾਨ ਬਿਹੂ, ਬੋਡੋ, ਮਣਿਪੁਰੀ ਅਤੇ ਅਰੁਣਾਚਲੀ ਨਾਚਾਂ ਸਮੇਤ ਕਈ ਰੰਗਾਰੰਗ ਪ੍ਰਸਤੁਤੀਆਂ ਨੇ ਦਰਸ਼ਕਾਂ ਨੂੰ ਮੋਹ ਲਿਆ, ਜਦਕਿ ਗਾਰੋ ਲੋਕ ਗੀਤਾਂ ਅਤੇ ਨਾਗਾਲੈਂਡ ਦੀ ਅੰਗਾਮੀ ਜਾਤੀ ਨਾਲ ਸੰਬੰਧਿਤ ਲੋਕ ਕਥਾ ਨੇ ਸੱਭਿਆਚਾਰਕ ਧਰੋਹਰ ਦੀ ਝਲਕ ਪੇਸ਼ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਗੁਰਪ੍ਰੇਮ ਸਿੰਘ ਲਹਿਰੀ ਨੇ ਆਪਣੇ ਉੱਤਰ-ਪੂਰਬੀ ਭਾਰਤ ਦੇ ਤਜਰਬਿਆਂ ਨੂੰ ਸਾਂਝਾ ਕਰਦਿਆਂ ਨਾਗਾਲੈਂਡ ਯਾਤਰਾ ਬਾਰੇ ਵੀ ਦੱਸਿਆ ਅਤੇ ਆਪਣੀ ਲਿਖੀ ਕਿਤਾਬ ਯੂਨੀਵਰਸਿਟੀ ਨੂੰ ਭੇਟ ਕੀਤੀ। ਸਮਾਗਮ ਵਿੱਚ ਰਜਿਸਟਰਾਰ ਡਾ. ਵਿਜੈ ਸ਼ਰਮਾ, ਡਾ. ਰਾਜ ਕੁਮਾਰ ਸ਼ਰਮਾ, ਪ੍ਰੋ. ਸੰਜੀਵ ਠਾਕੁਰ ਅਤੇ ਹੋਰ ਸਟਾਫ ਮੈਂਬਰਾਂ ਦੀ ਹਾਜ਼ਰੀ ਨੇ ਇਸਨੂੰ ਹੋਰ ਵਿਸ਼ੇਸ਼ ਬਣਾਇਆ। ਯੂਨੀਵਰਸਿਟੀ ਦੇ ਕੁਲਗੀਤ ਨਾਲ ਸ਼ੁਰੂ ਹੋਏ ਇਸ ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਹੋਇਆ, ਜਿਸ ਨੇ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਅਤੇ ਏਕਤਾ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ।
Get all latest content delivered to your email a few times a month.