IMG-LOGO
ਹੋਮ ਪੰਜਾਬ: ਸੀਜੀਸੀ ਲਾਂਡਰਾਂ ਨੇ 25ਵੇਂ ਸਾਲ ਮੌਕੇ “ਇੰਮਪਾਵਰ ਸਕਾਲਰਸ਼ਿਪ” ਕੀਤੀ ਲਾਂਚ,...

ਸੀਜੀਸੀ ਲਾਂਡਰਾਂ ਨੇ 25ਵੇਂ ਸਾਲ ਮੌਕੇ “ਇੰਮਪਾਵਰ ਸਕਾਲਰਸ਼ਿਪ” ਕੀਤੀ ਲਾਂਚ, ਵਿਦਿਆਰਥੀਆਂ ਨੂੰ 100% ਤੱਕ ਫੀਸ ਛੂਟ ਦਾ ਮੌਕਾ

Admin User - Apr 09, 2026 05:13 PM
IMG

ਆਪਣੇ 25 ਸਾਲਾਂ ਦੇ ਸਫਰ ਨੂੰ ਖਾਸ ਬਣਾਉਂਦਿਆਂ ਸੀਜੀਸੀ ਲਾਂਡਰਾਂ ਨੇ ਅਕਾਦਮਿਕ ਸੈਸ਼ਨ 2026-27 ਲਈ “ਇੰਮਪਾਵਰ ਸਕਾਲਰਸ਼ਿਪ ਸਕੀਮ” ਦੀ ਸ਼ੁਰੂਆਤ ਕੀਤੀ ਹੈ, ਜਿਸ ਰਾਹੀਂ ਯੋਗ ਵਿਦਿਆਰਥੀਆਂ ਨੂੰ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਕੋਰਸਾਂ ਵਿੱਚ 100 ਫੀਸਦੀ ਤੱਕ ਸਮੈਸਟਰ ਫੀਸ ਮਾਫੀ ਦਿੱਤੀ ਜਾਵੇਗੀ। ਇਸ ਯੋਜਨਾ ਦਾ ਐਲਾਨ ਚੇਅਰਮੈਨ ਸਤਨਾਮ ਸਿੰਘ ਸੰਧੂ ਵੱਲੋਂ ਵਾਈਸ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ ਅਤੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਸਮੇਤ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਹ ਸਕੀਮ ਵਿਦਿਆਰਥੀਆਂ ਵਿੱਚ ਅਕਾਦਮਿਕ ਪ੍ਰਤਿਭਾ ਨੂੰ ਉਭਾਰਨ, ਲੜਕੀਆਂ ਦੀ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ, ਖਿਡਾਰੀਆਂ ਅਤੇ ਸੱਭਿਆਚਾਰਕ ਖੇਤਰ ਵਿੱਚ ਅੱਗੇ ਆਉਣ ਵਾਲਿਆਂ ਨੂੰ ਮੌਕਾ ਦੇਣ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀ ਮਦਦ ਕਰਨ ‘ਤੇ ਕੇਂਦ੍ਰਿਤ ਹੈ। ਸਕਾਲਰਸ਼ਿਪ ਪ੍ਰਾਪਤੀ ਲਈ ਯੋਗਤਾ ਅਧਾਰਿਤ ਚੋਣ ਕੀਤੀ ਜਾਵੇਗੀ ਅਤੇ ਇਸਨੂੰ ਦਾਖਲਾ ਪ੍ਰਕਿਰਿਆ ਨਾਲ ਜੋੜਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਸੌਖੇ ਤਰੀਕੇ ਨਾਲ ਲਾਭ ਮਿਲ ਸਕੇ। ਸੰਧੂ ਨੇ ਕਿਹਾ ਕਿ ਇਸ ਪਹਲ ਦਾ ਮਕਸਦ ਸਿਰਫ਼ ਵਿੱਤੀ ਸਹਾਇਤਾ ਨਹੀਂ, ਸਗੋਂ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ, ਤਾਂ ਜੋ ਕੋਈ ਵੀ ਯੋਗ ਵਿਦਿਆਰਥੀ ਪੈਸਿਆਂ ਦੀ ਕਮੀ ਕਾਰਨ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.